ਕਰਵਾਚੌਥ ਵਰਤ; ਸੁਹਾਗਣਾਂ ਲਈ ਖ਼ੁਸ਼ਖ਼ਬਰੀ, ਨਜ਼ਰ ਆਇਆ 'ਚੰਨ'

Sunday, Oct 20, 2024 - 08:55 PM (IST)

ਕਰਵਾਚੌਥ ਵਰਤ; ਸੁਹਾਗਣਾਂ ਲਈ ਖ਼ੁਸ਼ਖ਼ਬਰੀ, ਨਜ਼ਰ ਆਇਆ 'ਚੰਨ'

ਜਲੰਧਰ- ਅੱਜ ਦੇਸ਼ ਭਰ 'ਚ ਪਤੀ-ਪਤਨੀ ਦੇ ਰਿਸ਼ਤੇ ਦਾ ਪ੍ਰਤੀਕ ਕਰਵਾਚੌਥ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਕਰਵਾਚੌਥ ਦਾ ਵਰਤ ਇੱਕ ਅਜਿਹਾ ਵਰਤ ਹੈ, ਜੋ ਸਦੀਆਂ ਤੋਂ ਵਿਆਹੇ ਜੋੜਿਆਂ ਦੇ ਪਿਆਰ, ਸਮਰਪਣ ਅਤੇ ਸਾਥ ਨੂੰ ਦਰਸਾਉਂਦਾ ਹੈ। ਇਸ ਦਿਨ ਚੰਨ ਦੀ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਔਰਤਾਂ ਚੰਨ ਨੂੰ ਦੇਖ ਕੇ ਹੀ ਆਪਣਾ ਵਰਤ ਖ਼ਤਮ ਕਰਦੀਆਂ ਹਨ। 

PunjabKesari

ਇਸੇ ਦੌਰਾਨ ਕੁਝ ਦੇਰ ਪਹਿਲਾਂ ਹੀ ਪੰਜਾਬ 'ਚ ਚੰਨ ਨਜ਼ਰ ਆ ਗਿਆ ਹੈ। ਚੰਨ ਨਿਕਲਦੇ ਹੀ ਕੁਝ ਲੋਕਾਂ ਨੇ ਪਟਾਕੇ ਚਲਾ ਕੇ ਖੁਸ਼ੀ ਮਨਾਈ। 

PunjabKesariਜ਼ਿਕਰਯੋਗ ਹੈ ਕਿ ਕਰਵਾਚੌਥ ਹਿੰਦੂ ਧਰਮ ਅਤੇ ਖਾਸ ਕਰਕੇ ਵਿਆਹੁਤਾ ਔਰਤਾਂ ਲਈ ਬਹੁਤ ਮਹੱਤਵਪੂਰਨ ਤਿਉਹਾਰ ਹੁੰਦਾ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖ ਕੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਨਾਲ ਹੀ ਇਸ ਦਿਨ ਕਰਵਾ ਮਾਤਾ ਦੀ ਪੂਜਾ ਕਰਨ ਅਤੇ ਚੰਨ ਨੂੰ ਅਰਘ ਦੇਣ ਦਾ ਵੀ ਮਹੱਤਵ ਹੈ।

PunjabKesari

ਧਾਰਮਿਕ ਮਾਨਤਾ ਦੇ ਅਨੁਸਾਰ ਜੋ ਔਰਤਾਂ ਕਰਵਾ ਚੌਥ ਦੇ ਦਿਨ ਵਰਤ ਰੱਖਦੀਆਂ ਹਨ ਅਤੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਦੀਆਂ ਹਨ, ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਰਹਿੰਦਾ ਹੈ ਅਤੇ ਉਨ੍ਹਾਂ ਦੇ ਪਤੀ ਦੀ ਉਮਰ ਲੰਬੀ ਹੁੰਦੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੁਆਰੀਆਂ ਕੁੜੀਆਂ ਦਾ ਵਿਆਹ ਤੈਅ ਹੋ ਜਾਂਦਾ ਹੈ, ਉਹ ਵੀ ਕਰਵਾ ਚੌਥ ਦਾ ਵਰਤ ਰੱਖ ਸਕਦੀਆਂ ਹਨ।


author

Harpreet SIngh

Content Editor

Related News