ਮੀਂਹ ਦੀ ਜਗ੍ਹਾ ਆਸਮਾਨੋਂ ਵਰ੍ਹ ਰਹੀ ਗਰਮੀ, ਬਰਸਾਤੀ ਮੌਸਮ ''ਚ ਵੀ ਲੋਕਾਂ ਦੇ ਛੁੱਟ ਰਹੇ ਪਸੀਨੇ
Tuesday, Jul 16, 2024 - 04:31 AM (IST)
ਚੰਡੀਗੜ੍ਹ (ਰੋਹਾਲ) : ਮਾਨਸੂਨ ਦੇ ਸੀਜ਼ਨ 'ਚ ਵੀ ਅੱਤ ਦੀ ਗਰਮੀ ਪੈ ਰਹੀ ਹੈ। ਬਾਰਿਸ਼ ਰਾਹੀਂ ਰਾਹਤ ਤਾਂ ਕੀ ਮਿਲਣੀ, ਹੁੰਮਸ ਪ੍ਰੇਸ਼ਾਨ ਕਰ ਰਹੀ ਹੈ। ਗਰਮ ਰਾਤਾਂ ਫਿਰ ਪਰਤ ਆਈਆਂ ਹਨ। ਪਿਛਲੇ ਪੰਜ ਦਿਨਾਂ ਤੋਂ ਮਾਨਸੂਨ ਦੀ ਬੇਰੁਖ਼ੀ ਦਰਮਿਆਨ ਮੀਂਹ ਦੀ ਉਡੀਕ ਕਰ ਰਹੇ ਲੋਕਾਂ ਦਾ ਹੁਣ ਘੱਟ ਤੋਂ ਘੱਟ ਤਾਪਮਾਨ ’ਚ ਵੀ ਪਸੀਨਾ ਨਿਕਲ ਰਿਹਾ ਹੈ। ਐਤਵਾਰ ਦੀ ਰਾਤ ਇਸ ਸੀਜ਼ਨ ’ਚ ਚਰਖੀ, ਦਾਦਰੀ ਤੇ ਬਠਿੰਡਾ ਤੋਂ ਬਾਅਦ ਸਭ ਤੋਂ ਗਰਮ ਰਹੀ।
ਭਾਵ ਮਾਨਸੂਨ ਆਉਣ ਤੋਂ ਬਾਅਦ ਵੀ ਸ਼ਹਿਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ 30 ਡਿਗਰੀ ’ਚ ਰਾਤਾਂ ਕੱਟਣੀਆਂ ਪੈ ਰਹੀਆਂ ਹਨ। ਦਿਨ ਦਾ ਤਾਪਮਾਨ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਵਧ ਰਿਹਾ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਫਿਰ 37 ਡਿਗਰੀ ਨੂੰ ਪਾਰ ਕਰਕੇ 37.4 ਡਿਗਰੀ ਤੱਕ ਪਹੁੰਚ ਗਿਆ, ਜਦਕਿ ਘੱਟੋ-ਘੱਟ ਤਾਪਮਾਨ ਸੈਕਟਰ 39 ’ਚ 29.8 ਤੇ ਹਵਾਈ ਅੱਡੇ ’ਤੇ 30.4 ਦਰਜ ਕੀਤਾ ਗਿਆ। 22 ਜੁਲਾਈ ਤੋਂ ਬਾਅਦ ਸ਼ਹਿਰ ’ਚ ਚੰਗਾ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। 18 ਜੁਲਾਈ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ ਪਰ ਗਰਮੀ ਤੇ ਹੁੰਮਸ ਤੋਂ ਰਾਹਤ ਨਹੀਂ ਮਿਲੇਗੀ।
ਇਹ ਵੀ ਪੜ੍ਹੋ- 'ਬਰਫ਼ੀ' ਦੇ ਟੁਕੜੇ ਪਿੱਛੇ ਚੱਲ ਗਏ ਇੱਟਾਂ-ਰੋੜੇ, ਦੁਕਾਨਦਾਰ ਤੇ ਉਸ ਦੇ ਭੈਣ-ਭਰਾ ਦੀ ਹੋਈ ਕੁੱਟਮਾਰ, ਘਟਨਾ CCTV 'ਚ ਕੈਦ
ਹੁੰਮਸ ਦਾ ਪੱਧਰ ਵੀ ਸਭ ਤੋਂ ਜ਼ਿਆਦਾ
ਬਰਸਾਤ ਦੇ ਦਿਨਾਂ ’ਚ ਹਵਾਂ ਵਿਚ ਘੱਟ ਉੱਚਾਈ ’ਤੇ ਨਮੀ ਦੀ ਮਾਤਰਾ ਬਣੀ ਰਹਿੰਦੀ ਹੈ ਜੋ ਮੀਂਹ ਨਾ ਹੋਣ ’ਤੇ ਹੁੰਮਸ ਦਾ ਕਾਰਨ ਬਣਦੀ ਹੈ। ਹੁੰਮਸ ਆਮ ਤੌਰ ’ਤੇ ਰਾਤ ਨੂੰ ਹੀ ਵੱਧ ਤੋਂ ਵੱਧ ਪੱਧਰ ’ਤੇ ਰਹਿੰਦੀ ਹੈ। ਇਨ੍ਹਾਂ ਦਿਨਾਂ ’ਚ ਵੀ ਰਾਤ ਵੇਲੇ ਹੁੰਮਸ ਦਾ ਪੱਧਰ 78 ਫ਼ੀਸਦੀ ਤੱਕ ਹੈ ਜਦਕਿ ਦਿਨ ’ਚ ਡਿੱਗ ਕੇ 50 ਤੱਕ ਹੋ ਜਾਂਦਾ ਹੈ।
ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਮਾਨਸੂਨ ਦੀ ਆਮਦ ਤੋਂ ਬਾਅਦ ਹਾਲੇ ਤੱਕ ਸ਼ਹਿਰ ’ਚ ਸਿਰਫ਼ 128.8 ਮਿ.ਮੀ. ਮੀਂਹ ਪਿਆ ਹੈ। ਪਿਛਲੇ ਸਾਲ ਇਸ ਮਹੀਨੇ ਰਿਕਾਰਡ ਤੋੜ ਮੀਂਹ ਪਿਆ ਸੀ। ਇਸ ਵਾਰ ਪਹਿਲੇ ਪੜਾਅ ’ਚ ਮੀਂਹ ਤੋਂ ਬਾਅਦ ਦੁਬਾਰਾ ਤੋਂ ਮਾਨਸੂਨ ਸਰਗਰਮ ਹੈ ਪਰ ਹਵਾਵਾਂ ਦੇ ਦਬਾਅ ਕਾਰਨ ਪੱਛਮ ਤੇ ਹੁਣ ਮੱਧ ਭਾਰਤ ’ਚ ਚੰਗਾ ਮੀਂਹ ਪੈ ਰਿਹਾ ਹੈ। ਅਰਬ ਸਾਗਰ ਤੋਂ ਆਉਣ ਵਾਲੀਆਂ ਹਵਾਵਾਂ ਮਾਨਸੂਨ ਦੇ ਦੂਜੇ ਪੜਾਅ ਦੇ ਕਰੰਟ ਨੂੰ ਅੱਗੇ ਨਹੀਂ ਵਧਣ ਦੇ ਰਹੀਆਂ ਹਨ ਤੇ ਉੱਤਰੀ ਭਾਰਤ ’ਚ ਮਾਨਸੂਨ ਨੂੰ ਸਰਗਰਮ ਰੱਖਣ ਲਈ ਜ਼ਰੂਰੀ ਬੰਗਾਲ ਦੀ ਖਾੜੀ ਤੋਂ ਬਣਨ ਵਾਲਾ ਦਬਾਅ ਮਜ਼ਬੂਤ ਨਹੀਂ ਹੈ।
ਇਹ ਵੀ ਪੜ੍ਹੋ- ਕਸੂਤਾ ਫ਼ਸਿਆ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਭਰਾ, ਪੁਲਸ ਨੇ ਨਸ਼ਾ ਤਸਕਰੀ ਮਾਮਲੇ 'ਚ ਕੀਤਾ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e