ਪੰਜਾਬ ’ਚ ਇਸ ਵਾਰ ਵੀ ਅਗਸਤ ਰਿਹਾ ਸੁੱਕਾ, ਜਾਣੋ ਅਗਲੇ ਦਿਨਾਂ ’ਚ ਕਿਹੋ-ਜਿਹਾ ਰਹੇਗਾ ਮੌਸਮ
Wednesday, Aug 17, 2022 - 06:50 PM (IST)
ਜਲੰਧਰ— ਪੰਜਾਬ ਵਿਚ ਹੁਣ ਹੌਲੀ-ਹੌਲੀ ਮਾਨਸੂਨ ਕਮਜ਼ੋਰ ਪੈਣ ਲੱਗਾ ਹੈ। ਮੌਸਮ ਮਹਿਕਮੇ ਮੁਤਾਬਕ ਪੰਜਾਬ ’ਚ ਇਸ ਹਫ਼ਤੇ ਵਿਆਪਕ ਬਾਰਿਸ਼ ਹੋਣ ਦੇ ਆਸਾਰ ਨਹੀਂ ਹਨ। ਹਾਲਾਂਕਿ ਅਜੇ ਥੋੜ੍ਹੇ ਰੂਪ ’ਚ ਬੱਦਲ ਛਾਏ ਰਹਿਣਗੇ। ਮੌਸਮ ਮਹਿਕਮੇ ਦੀ ਮੰਨੀਏ ਤਾਂ ਵੱਖ-ਵੱਖ ਜ਼ਿਲ੍ਹਿਆਂ ’ਚ ਹੁਣ ਸੀਮਤ ਲੋਕਲ ਬਾਰਿਸ਼ ਹੀ ਸੰਭਵ ਹੈ। ਮੌਸਮ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਰਾਜਸਥਾਨ ਤੋਂ ਮਾਨਸੂਨ ਦੀ ਰੇਖਾ ਗੁਜ਼ਰ ਰਹੀ ਹੈ ਤਾਂ ਉਥੇ ਹੀ ਇਕ ਪੱਛਮੀ ਗੜਗੜੀ ਸਰਗਰਮ ਹੋ ਰਹੀ ਹੈ।
ਫਿਲਹਾਲ ਬਾਰਿਸ਼ ਦਾ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਪੂਰੇ ਅਗਸਤ ਨੂੰ ਮਾਨਸੂਨ ਦੇ ਦੂਜੇ ਪੜਾਅ ਦੇ ਰੂਪ ’ਚ ਜਾਣਿਆ ਜਾਂਦਾ ਹੈ। ਸੂਬੇ ’ਚ 11 ਸਾਲ ਦਾ ਮਾਨਸੂਨੀ ਰਿਕਾਰਡ ਵੇਖਿਆ ਜਾਵੇ ਤਾਂ 2013 ’ਚ 27 ਫ਼ੀਸਦੀ ਜ਼ਿਆਦਾ ਬਾਰਿਸ਼ ਹੋਈ ਹੈ। ਇਸ ਦੇ ਬਾਅਦ ਲਗਾਤਾਰ ਗਿਰਾਵਟ ਆਈ ਹੈ। ਸਿਰਫ਼ 1994 ਦਾ ਸਾਲ ਅਜਿਹਾ ਹੈ ਜਦੋਂ 229.6 ਐੱਮ. ਐੱਮ. ਬਾਰਿਸ਼ ਹੋਈ ਸੀ। ਇਸ ਤੋਂ ਬਾਅਦ 2008 ’ਚ 247 ਐੱਮ. ਐੱਮ. ਬਾਰਿਸ਼ ਹੋਈ। 2013 ’ਚ 217 ਐੱਮ. ਐੱਮ. ਬਾਰਿਸ਼ ਰਹੀ। ਇਹ ਆਖਰੀ ਸਾਲ ਸੀ ਜਦੋਂ 588 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਹੈ ਪਰ ਹੁਣ ਤੱਕ 645.4 ਮਿਲੀਮੀਟਕ ਬਾਰਿਸ਼ ਹੋਈ ਹੈ ਜੋ ਆਮ ਨਾਲੋਂ 10 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ’ਚ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ
ਸਾਲ | ਬਾਰਿਸ਼ | ਘੱਟ |
2011 | 121.3 | -3.4 |
2012 | 105.1 | -37.1 |
2013 | 217.1 | +27.5 |
2014 | 41.9 | -75.4 |
2015 | 88.6 | -48 |
2016 | 144.8 | -15 |
2017 | 119.4 | -29.9 |
2018 | 163.8 | -3.8 |
2019 | 156.4 | -2.3 |
2020 | 134.1 | -16.2 |
2021 | 70.3 | -56 |
ਇਹ ਵੀ ਪੜ੍ਹੋ: ਆਦਮਪੁਰ 'ਚ ਵੱਡੀ ਵਾਰਦਾਤ, 8 ਮਹੀਨੇ ਦੀ ਬੱਚੀ ਦਾ ਗਲਾ ਘੁੱਟ ਕੇ ਕੀਤਾ ਕਤਲ, ਝਾੜੀਆਂ 'ਚ ਸੁੱਟੀ ਲਾਸ਼
ਅਗਸਤ ’ਚ ਕੁਝ ਇਸ ਤਰ੍ਹਾਂ ਰਿਹਾ ਬਾਰਿਸ਼ ਦਾ ਟ੍ਰੈਂਡ