ਮਾਨਸੂਨ ਦਾ ਨਹੀਂ ਦਿਖ ਰਿਹਾ ਅਸਰ, ਹੁੰਮਸ ਤੇ ਚਿਪਚਿਪ ਵਾਲੇ ਮੌਸਮ ਕਾਰਨ ਲੋਕ ਘਰਾਂ ''ਚ ਲੁਕਣ ਲਈ ਹੋਏ ਮਜਬੂਰ

Friday, Jul 12, 2024 - 04:27 AM (IST)

ਜਲੰਧਰ (ਪੁਨੀਤ)- ਕਈ ਰਾਜਾਂ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਕਾਰਨ ਨਦੀਆਂ ਉਫਾਨ ’ਤੇ ਚੱਲ ਰਹੀਆਂ ਹਨ ਪਰ ਪੰਜਾਬ ਦੇ ਜਲੰਧਰ ਸਮੇਤ ਵੱਖ-ਵੱਖ ਜ਼ਿਲਿਆਂ ’ਚ ਮਾਨਸੂਨ ਦੀ ਉਡੀਕ ਵਧਦੀ ਜਾ ਰਹੀ ਹੈ। ਸਥਿਤੀ ਇਹ ਹੈ ਕਿ ਬੱਦਲ ਤਾਂ ਬਣ ਰਹੇ ਹਨ ਪਰ ਖੁੱਲ੍ਹ ਕੇ ਮੀਂਹ ਨਹੀਂ ਪੈ ਰਿਹਾ।

ਮੀਂਹ ’ਚ ਦੇਰੀ ਹੋਣ ਕਾਰਨ ਮੌੋਸਮ ਘੁਟਨ ਵਾਲਾ ਬਣਿਆ ਹੈ। ਹਵਾ ’ਚ ਨਮੀ ਵਧਣ ਕਾਰਨ ਚਿਪਚਿਪਾਹਟ ਤੇ ਹੁੰਮਸ ਨੇ ਹਾਲ-ਬੇਹਾਲ ਕਰ ਦਿੱਤਾ ਹੈ। ਇਸ ਕਾਰਨ ਲੋਕ ਘਰਾਂ ’ਚ ਲੁਕਣ ਲਈ ਮਜਬੂਰ ਹਨ। ਹਾਲ ਹੀ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਭਾਰੀ ਮੀਂਹ ਪਿਆ ਪਰ ਮਹਾਨਗਰ ਜਲੰਧਰ ’ਚ ਬਹੁਤ ਘੱਟ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।

ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਲਈ 12 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਹਾਨਗਰ ਜਲੰਧਰ ਤੇ ਗੁਆਂਢੀ ਜ਼ਿਲਿਆਂ ’ਚ ਵੀ ਹਨੇਰੀ ਦੇ ਨਾਲ-ਨਾਲ ਤੂਫਾਨ ਦੀ ਸੂਚਨਾ ਮਿਲੀ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਹਾਲ ਹੀ ’ਚ ਜਲੰਧਰ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਸੀ ਪਰ ਪੰਜਾਬ ’ਚ ਮਾਨਸੂਨ ਨੇ ਪੂਰਾ ਅਸਰ ਨਹੀਂ ਦਿਖਾਇਆ। ਇਸ ਦੇ ਉਲਟ ਉਤਰਾਖੰਡ, ਯੂ.ਪੀ. ਤੇ ਹਿਮਾਚਲ ’ਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਗੁਆਂਢੀ ਰਾਜਾਂ ’ਚ ਬਰਸਾਤ ਕਾਰਨ ਮੌਸਮ ਹੁੰਮਸ ਵਾਲਾ ਹੈ ਤੇ ਬੱਦਲ ਬਣਣ ਕਾਰਨ ਹਵਾ ਦੀ ਰਫ਼ਤਾਰ ਬਹੁਤ ਮੱਠੀ ਹੈ।

ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ 'ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

ਇਸ ਸਿਲਸਿਲੇ ’ਚ ਹੁਣ 12 ਜੁਲਾਈ ਨੂੰ ਬਾਰਿਸ਼ ਕੀ ਰੰਗ ਦਿਖਾਉਂਦੀ ਹੈ, ਇਹ ਦੇਖਣਾ ਹੋਵੇਗਾ। ਤਾਪਮਾਨ ਦੀ ਗੱਲ ਕਰੀਏ ਤਾਂ ਪੰਜਾਬ ’ਚ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੱਕ ਪਹੁੰਚ ਗਿਆ ਤੇ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ। ਇਸੇ ਸਿਲਸਿਲੇ ’ਚ ਜਲੰਧਰ ’ਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 12-13 ਜੁਲਾਈ ਨੂੰ ਤਾਪਮਾਨ 3 ਡਿਗਰੀ ਤੱਕ ਡਿੱਗਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਜਲੰਧਰ ’ਚ 2 ਰਾਊਂਡ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਪਿਛਲੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਮੀਂਹ ਤੋਂ ਬਾਅਦ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ ਤੇ ਜਲੰਧਰ 'ਚ ਤਾਪਮਾਨ 32 ਡਿਗਰੀ ਤੱਕ ਪਹੁੰਚ ਗਿਆ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਜਲੰਧਰ ’ਚ ਜ਼ਿਆਦਾ ਬਾਰਿਸ਼ ਨਹੀਂ ਹੋਈ ਪਰ ਕੁਝ ਦਿਨਾਂ ਤੋਂ ਮੌਸਮ ’ਚ ਗਰਮੀ ਕਾਫੀ ਘੱਟ ਗਈ ਸੀ।

ਇਹ ਵੀ ਪੜ੍ਹੋ- ਇਟਲੀ ਤੋਂ ਆਈ ਮੰਦਭਾਗੀ ਖ਼ਬਰ, 27 ਸਾਲ ਤੋਂ ਉੱਥੇ ਰਹਿ ਰਹੇ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News