ਪੰਜਾਬ 'ਚ ਇਸ ਵਾਰ ਰੱਜ ਕੇ ਵਰ੍ਹਿਆ ਮਾਨਸੂਨ, 5 ਅਗਸਤ ਤੱਕ ਜਾਰੀ ਰਹੇਗਾ ਦੌਰ

Monday, Aug 01, 2022 - 10:49 AM (IST)

ਪੰਜਾਬ 'ਚ ਇਸ ਵਾਰ ਰੱਜ ਕੇ ਵਰ੍ਹਿਆ ਮਾਨਸੂਨ, 5 ਅਗਸਤ ਤੱਕ ਜਾਰੀ ਰਹੇਗਾ ਦੌਰ

ਲੁਧਿਆਣਾ (ਸਲੂਜਾ) : ਪੰਜਾਬ 'ਚ ਇਸ ਵਾਰ ਮਾਨਸੂਨ ਰੱਜ ਕੇ ਵਰ੍ਹਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਾਕਰੀ ਅਨੁਸਾਰ ਲੁਧਿਆਣਾ 'ਚ ਬੀਤੇ ਦਿਨ 80 ਮਿਲੀਮੀਟਰ ਬਾਰਸ਼ ਰਿਕਾਰਡ ਹੋਈ। ਪਾਣੀ ਦੀ ਨਿਕਾਸੀ ਨਾ ਹੋਣ ਦੀ ਵਜ੍ਹਾ ਨਾਲ ਬਾਰਸ਼ ਹੁੰਦੇ ਹੀ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ, ਜਿਸ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਤੋਂ ਪੰਜਾਬ ’ਚ ਆਨਲਾਈਨ ਮਿਲਣਗੇ ਈ-ਅਸ਼ਟਾਮ

ਕਈ ਇਲਾਕਿਆਂ 'ਚ ਬਾਰਸ਼ ਦੇ ਕਾਰਨ ਬਿਜਲੀ ਲਗਾਤਾਰ ਕਈ ਘੰਟਿਆਂ ਤੱਕ ਬੰਦ ਰਹਿਣ ਨਾਲ ਜਨਤਾ ਨੂੰ ਬਿਨਾਂ ਬਿਜਲੀ ਅਤੇ ਪਾਣੀ ਦੇ ਰਹਿਣ ਨੂੰ ਮਜਬੂਰ ਹੋਣਾ ਪਿਆ। ਪੀ. ਏ. ਯੂ. ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹੋ ਰਹੀ ਬਾਰਸ਼ ਨੂੰ ਧਿਆਨ 'ਚ ਰੱਖ ਕੇ ਖੇਤਾਂ ਨੂੰ ਪਾਣੀ ਲਗਾ ਕੇ ਸਪ੍ਰੇਅ ਕਰਨ। ਮੌਸਮ ਮਾਹਰਾਂ ਨੇ ਦੱਸਿਆ ਕਿ ਮਾਨਸੂਨ ਦਾ ਇਹ ਦੌਰ 5 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਜਿਸ ਪਿਓ ਨੇ ਦੁਨੀਆ ਵਿਖਾਈ ਪੁੱਤ ਨੇ ਉਸ ਨੂੰ ਹੀ ਦਿੱਤੀ ਦਿਲ ਕੰਬਾਊ ਮੌਤ, ਹੈਰਾਨ ਕਰਨ ਵਾਲੀ ਹੈ ਘਟਨਾ
ਚੰਡੀਗੜ੍ਹ 'ਚ 12 ਸਾਲਾਂ ’ਚ ਪਹਿਲੀ ਵਾਰ ਜੁਲਾਈ ’ਚ ਸਭ ਤੋਂ ਜ਼ਿਆਦਾ ਮੀਂਹ
ਚੰਡੀਗੜ੍ਹ 'ਚ 24 ਘੰਟਿਆਂ ਦੌਰਾਨ ਚੰਗਾ ਮੀਂਹ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 'ਚ ਵੀ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਚੰਡੀਗੜ੍ਹ ਮੌਸਮ ਕੇਂਦਰ ਨੇ ਇਸ ਵਾਰ ਚੰਗੀ ਮਾਨਸੂਨ ਹੋਣ ਦੀ ਗੱਲ ਕਹੀ ਸੀ, ਜੋ ਹੁਣ ਤੱਕ ਸਹੀ ਸਾਬਤ ਹੋਈ ਹੈ। ਸ਼ਹਿਰ 'ਚ 12 ਸਾਲਾਂ 'ਚ ਪਹਿਲੀ ਵਾਰ ਜੁਲਾਈ ਮਹੀਨੇ 'ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। 24 ਘੰਟਿਆਂ ਦੌਰਾਨ ਸ਼ਹਿਰ 'ਚ 52.4 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CM ਭਗਵੰਤ ਮਾਨ ਸਿਹਤ ਮੰਤਰੀ ਦੇ ਵਤੀਰੇ ਤੋਂ ਨਾਖ਼ੁਸ਼! ਛਿੜੀ ਨਵੀਂ ਚਰਚਾ

ਇਸ ਦੇ ਨਾਲ ਹੀ ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 27.8 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 26.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਕੇਂਦਰ ਮੁਤਾਬਕ ਮੰਗਲਵਾਰ ਵੀ ਮੀਂਹ ਪੈਣ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਜੁਲਾਈ ਮਹੀਨੇ ਦੌਰਾਨ 473.3 ਐੱਮ. ਐੱਮ. ਮੀਂਹ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 2019 ਵਿਚ 319.4 ਐੱਮ. ਐੱਮ. ਮੀਂਹ ਪਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News