ਅੱਤ ਦੀ ਗਰਮੀ ਝੱਲ ਰਹੇ ਪੰਜਾਬ ਵਾਸੀਆਂ ਲਈ ਵਧੀਆ ਖਬਰ, ਕੱਲ੍ਹ ਮਾਨਸੂਨ ਦੇਵੇਗਾ ਦਸਤਕ

6/24/2020 5:21:44 PM

ਲੁਧਿਆਣਾ (ਨਰਿੰਦਰ) : ਸੂਬੇ 'ਚ ਜੂਨ-ਜੁਲਾਈ ਦੇ ਮਹੀਨੇ ਦੌਰਾਨ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਲਈ ਵਧੀਆ ਖਬਰ ਹੈ ਕਿਉਂਕਿ ਕੱਲ੍ਹ ਮਤਲਬ ਕਿ ਵੀਰਵਾਰ ਨੂੰ ਮਾਨਸੂਨ ਪੰਜਾਬ 'ਚ ਦਸਤਕ ਦੇ ਰਿਹਾ ਹੈ। ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੀ ਡਾ. ਪ੍ਰਭਜੋਤ ਕੌਰ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਮਾਨਸੂਨ ਸਮੇਂ ਸਿਰ ਪੰਜਾਬ ਪਹੁੰਚ ਰਿਹਾ ਹੈ ਅਤੇ ਆਉਣ ਵਾਲੇ 2-3 ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਅਤੇ ਕਈ ਥਾਵਾਂ 'ਤੇ ਭਾਰੀ ਬਾਰਸ਼ ਦੀ ਵੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਾਨਸੂਨ ਵੀ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ : ਲੁਧਿਆਣਾ ਸਬਜ਼ੀ ਮੰਡੀ 'ਚ ਲੱਗੀ ਭੀੜ, ਦੇਖੋ ਕਿਵੇਂ ਦਲ੍ਹੀ ਤੇ ਮਲ੍ਹੀ ਹੋਏ ਲੋਕ

PunjabKesari

ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ 25 ਜੂਨ ਨੂੰ ਪੰਜਾਬ 'ਚ ਮਾਨਸੂਨ ਦਸਤਕ ਦੇਵੇਗਾ ਅਤੇ ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ, ਜਿਸ ਕਾਰਨ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਹਵਾ ਚੱਲਣ ਕਾਰਨ ਲੂ ਵੀ ਖਤਮ ਹੋ ਜਾਵੇਗੀ। ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਵਾਰ ਮਾਨਸੂਨ ਚੰਗਾ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ 'ਚ ਪਾਣੀ ਖੜ੍ਹਾ ਕਰਨਾ ਕਿਸਾਨਾਂ ਲਈ ਬੇਹੱਦ ਜ਼ਰੂਰੀ ਹੈ, ਜਿਸ ਕਰਕੇ ਮਾਨਸੂਨ ਦੇ ਨਾਲ ਕਿਸਾਨਾਂ ਨੂੰ ਕਾਫੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਫਸਲਾਂ ਲਈ ਵੀ ਪਾਣੀ ਦੀ ਬੇਹੱਦ ਲੋੜ ਹੈ। 
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਜੱਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ


Babita

Content Editor Babita