ਜਲੰਧਰ 'ਚ ਬਾਂਦਰ ਤੋਂ ਬਾਅਦ ਹੁਣ ਅਜਨਾਲਾ 'ਚ ਲੰਗੂਰ ਦਾ ਖਰੂਦ, ਦਹਿਸ਼ਤ 'ਚ ਲੋਕ (ਦੇਖੋ ਵੀਡੀਓ)

Monday, Jul 13, 2020 - 06:30 PM (IST)

ਅਜਨਾਲਾ (ਰਾਜਵਿੰਦਰ ਹੁੰਦਲ) : ਬੀਤੇ ਕੁਝ ਦਿਨਾਂ ਤੋਂ ਅਜਨਾਲਾ ਵਿਚ ਇਕ ਲੰਗੂਰ ਨੇ ਲੋਕਾਂ ਦੇ ਨੱਕ ਵਿਚ ਦਮ ਕਰਕੇ ਰੱਖਿਆ ਹੋਇਆ ਹੈ, ਹਾਲ ਇਹ ਹੈ ਕਿ ਲੋਕ ਹੁਣ ਆਪਣੇ ਬੱਚਿਆਂ ਨੂੰ ਘਰ ਦੀਆਂ ਛੱਤਾਂ 'ਤੇ ਇਕੱਲੇ ਨਹੀਂ ਜਾਣ ਦਿੰਦੇ ਅਤੇ ਜੇਕਰ ਕੋਈ ਵਿਅਕਤੀ ਉਸ ਲੰਗੂਰ ਨੂੰ ਡੰਡੇ ਜਾਂ ਫ਼ਿਰ ਕਿਸੇ ਹੋਰ ਚੀਜ਼ ਨਾਲ ਡਰਾਉਣ ਕਿ ਕੋਸ਼ਿਸ਼ ਕਰਦਾ ਹੈ ਤਾਂ ਅੱਗੋਂ ਲੰਗੂਰ ਉਸ 'ਤੇ ਟੁੱਟ ਪੈਂਦਾ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀ ਨਵੀਂ ਗਾਈਡਲਾਈਨ

ਇਸ ਸੰਬੰਧ ਵਿਚ ਅਜਨਾਲਾ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਲੰਗੂਰ ਲੋਕਾਂ ਨੂੰ ਤੰਗ ਕਰ ਰਿਹਾ ਹੈ ਅਤੇ ਉਸਦਾ ਆਕਾਰ ਇੰਨਾਂ ਵੱਡਾ ਹੈ ਕਿ ਹਰ ਕੋਈ ਉਸ ਤੋਂ ਡਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਣ ਉਨ੍ਹਾਂ ਦੇ ਬੱਚੇ ਵੀ ਘਰ ਵਿਚ ਰਹਿੰਦੇ ਹਨ ਅਤੇ ਛੱਤ 'ਤੇ ਖੇਡਦੇ ਹਨ ਜੋ ਕਿ ਹੁਣ ਬਹੁਤ ਖਤਰਨਾਕ ਹੈ ਅਤੇ ਹਰ ਸਮੇਂ ਲੰਗੂਰ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਇਸ ਲੰਗੂਰ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਅਣਹੋਣੀ ਘਟਨਾ ਨਾ ਵਾਪਰੇ। ਉਧਰ ਜੰਗਲਾਤ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਲੰਗੂਰ ਨੂੰ ਫੜ੍ਹਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਲੰਗੂਰ ਨੂੰ ਕਾਬੂ ਕਰਕੇ ਜੰਗਲ 'ਚ ਛੱਡ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ

ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਦੀ ਰਾਮਾ ਮੰਡੀ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਜਿੱਥੇ ਇਕ ਬਾਂਦਰ ਨੇ ਟ੍ਰੈਫਿਕ ਪੁਲਸ ਨੂੰ ਭਾਂਜੜਾ ਪਾ ਦਿੱਤੀਆਂ। ਪੁਲਸ ਵਲੋਂ ਲਗਾਏ ਗਏ ਨਾਕੇ 'ਤੇ ਬਾਂਦਰ ਪੁਲਸ ਦੀ ਕੁਰਸੀ 'ਤੇ ਆ ਬੈਠਿਆ ਅਤੇ ਦੇਖਦੇ ਹੀ ਦੇਖਦੇ ਉਸ ਨੇ ਪੁਲਸ ਦੀ ਚਲਾਨ ਕੱਟਣ ਵਾਲੀ ਕਾਪੀ ਅਤੇ ਪੈਨ ਆਪਣੇ ਹੱਥ 'ਚ ਫੜ੍ਹ ਲਏ। ਜਿਵੇਂ ਹੀ ਪੁਲਸ ਮੁਲਾਜ਼ਮਾਂ ਵਲੋਂ ਬਾਂਦਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਚਲਾਨ ਕੱਟਣ ਵਾਲੀ ਕਾਪੀ ਖਿਲਾਰ ਦਿੱਤੀ। ਇਥੇ ਹੀ ਬਸ ਨਹੀਂ ਜਦੋਂ ਮਹਿਲਾ ਪੁਲਸ ਮੁਲਾਜ਼ਮ ਬਾਂਦਰ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਉਸ 'ਤੇ ਝਪਟ ਪੈਂਦਾ ਹੈ।

ਇਹ ਵੀ ਪੜ੍ਹੋ : ਬੱਚੀ ਨੂੰ ਬਚਾਉਣ ਲਈ ਪਾਣੀ ਵਾਲੇ ਟੈਂਕ 'ਚ ਉੱਤਰੇ ਸਕੇ ਭਰਾਵਾਂ ਦੀ ਦਰਦਨਾਕ ਮੌਤ 


author

Gurminder Singh

Content Editor

Related News