ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ ''ਚ ਕੀਤਾ ਘਪਲਾ
Tuesday, May 02, 2023 - 07:45 PM (IST)
ਅੰਮ੍ਰਿਤਸਰ : ਖਾਲਸਾ ਸਥਾਪਨਾ ਦਿਵਸ 'ਤੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ETPB) ਦੇ ਸੀਨੀਅਰ ਅਧਿਕਾਰੀਆਂ ਨੇ ਧੋਖਾਧੜੀ ਕੀਤੀ। ਕਰੰਸੀ ਐਕਸਚੇਂਜ ਘਪਲੇ ਦਾ ਪਰਦਾਫਾਸ਼ ਕਰਨ ਵਾਲੇ ETPB ਦੇ ਚੇਅਰਮੈਨ ਹਬੀਬ ਉਰ ਰਹਿਮਾਨ ਗਿਲਾਨੀ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦਿਆਂ ਉਨ੍ਹਾਂ ਨੇ ਨਿੱਜੀ ਕਾਰਨ ਦੱਸੇ ਹਨ।
ਇਹ ਵੀ ਪੜ੍ਹੋ : ਅਮਰੀਕਾ : ਫਲੋਰੀਡਾ 'ਚ ਤੂਫਾਨ ਨੇ ਮਚਾਈ ਤਬਾਹੀ, ਹਵਾ 'ਚ ਉਡੀਆਂ ਕਾਰਾਂ, ਵੇਖੋ Videos
ਭਾਵੇਂ ETPB ਦੇ ਚੇਅਰਮੈਨ ਗਿਲਾਨੀ ਨੇ ਆਪਣੇ ਅਸਤੀਫ਼ੇ ਦਾ ਕਾਰਨ ਨਿੱਜੀ ਦੱਸਿਆ ਹੈ ਪਰ ਇਸ ਦਾ ਕਾਰਨ ਪਾਕਿਸਤਾਨ ਸਰਕਾਰ ਦਾ ਦਬਾਅ ਹੈ। ਸੂਤਰਾਂ ਨੇ ਦੱਸਿਆ ਕਿ ਗਿਲਾਨੀ ਨੇ ਹਾਲ ਹੀ ਦੇ ਦਿਨਾਂ 'ਚ ਭਾਰਤੀ ਸਿੱਖ ਜਥੇ ਦੇ ਦੌਰੇ ਦੌਰਾਨ ਓਕਾਫ਼ ਬੋਰਡ ਦੇ ਇਕ ਹੋਰ ਸੀਨੀਅਰ ਅਧਿਕਾਰੀ ਵੱਲੋਂ ਕਥਿਤ ਭ੍ਰਿਸ਼ਟਾਚਾਰ ਦਾ ਮੁੱਦਾ ਉਠਾਇਆ ਗਿਆ ਸੀ, ਜਿਸ ਨੂੰ ਪਾਕਿ ਸਰਕਾਰ ਵਿੱਚ ਸੀਨੀਅਰ ਮੰਤਰੀਆਂ ਦਾ ਸਮਰਥਨ ਹਾਸਲ ਹੈ। ਭਾਰਤੀ ਜਥਿਆਂ ਦੀ ਫੇਰੀ ਦੌਰਾਨ ਕਰੰਸੀ ਐਕਸਚੇਂਜ ਰੇਟ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਦੇਖਣ ਨੂੰ ਮਿਲਿਆ ਸੀ।
ਇਹ ਵੀ ਪੜ੍ਹੋ : ਯੁੱਧ ਦੌਰਾਨ ਯੂਕ੍ਰੇਨ ਦੀ ਘਟੀਆ ਹਰਕਤ, ਟਵੀਟ 'ਚ ਕੀਤਾ ਮਾਂ ਕਾਲੀ ਦਾ ਅਪਮਾਨ, ਵਿਵਾਦ ਤੋਂ ਬਾਅਦ ਹਟਾਇਆ
ਸ਼ਰਧਾਲੂਆਂ ਨੂੰ ਪ੍ਰਤੀ ਭਾਰਤੀ 100 ਰੁਪਏ 'ਤੇ ਪਾਕਿਸਤਾਨੀ 275 ਰੁਪਏ ਦਿੱਤੇ ਜਾ ਰਹੇ ਸਨ, ਜਦਕਿ ਪਾਕਿਸਤਾਨ ਦੇ ਕਰਤਾਰਪੁਰ ਵਿਖੇ ਭਾਰਤੀ ਸ਼ਰਧਾਲੂਆਂ ਨੂੰ ਪ੍ਰਤੀ ਭਾਰਤੀ 100 ਰੁਪਏ 'ਤੇ ਪਾਕਿਸਤਾਨੀ 325 ਰੁਪਏ ਮਿਲਦੇ ਹਨ। ਸੂਤਰਾਂ ਨੇ ਦੱਸਿਆ ਕਿ ਇਸ ਮੁੱਦੇ ਨੂੰ ਉਠਾਉਣ ਤੋਂ ਬਾਅਦ ਗਿਲਾਨੀ ਸੱਤਾਧਾਰੀ ਸਰਕਾਰ ਦੇ ਜ਼ਬਰਦਸਤ ਦਬਾਅ ਹੇਠ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।