ਲੜਕੀ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ

Friday, Sep 08, 2017 - 12:52 PM (IST)

ਲੜਕੀ ਨਾਲ ਛੇੜਛਾੜ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ


ਜਲਾਲਾਬਾਦ (ਨਿਖੰਜ ) – ਥਾਣਾ ਸਦਰ ਦੀ ਪੁਲਸ ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਚੱਕ ਬਲੋਚਾ ਮਾਹਲਮ ਦੀ ਇਕ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ।

ਜਾਣਕਾਰੀ ਮਿਲੀ ਹੈ ਕਿ ਥਾਣਾ ਸਦਰ ਦੇ ਏ. ਐਸ. ਆਈ ਜੱਜ ਸਿੰਘ ਨੂੰ ਦਿੱਤੇ ਬਿਆਨਾਂ 'ਚ ਪੀੜਿਤ ਲੜਕੀ ਨੇ ਦੱਸਿਆ ਕਿ ਬੀਤੀ 13 ਮਈ ਨੂੰ ਪਿੰਡ ਦੇ ਵਿਅਕਤੀ ਸੁਰਜੀਤ ਸਿੰਘ ਊਰਫ ਸੇਠੂ ਪੁੱਤਰ ਕਸ਼ਮੀਰ ਸਿੰਘ ਵਾਸੀ ਚੱਕ ਬਲੋਚਾ ਮਾਹਲਮ ਦੇ ਘਰ ਦੁੱਧ ਲੈਣ ਗਈ ਤਾਂ ਉਸ ਸਮੇਂ ਉਕਤ ਵਿਅਕਤੀ ਘਰ ਵਿੱਚ ਇੱਕਲਾ ਮੌਜੂਦ ਸੀ। ਉਸ ਵਿਅਕਤੀ ਨੇ ਮੇਰਾ ਹੱਥ ਫੜ ਲਿਆ ਅਤੇ ਘਰ ਕਮਰੇ ਅੰਦਰ ਲਿਜਾਣ ਤੋਂ ਬਾਅਦ ਮੇਰੇ ਜ਼ਬਰਦਸਤੀ ਕੱਪੜੇ ਲਾਉਂਣ ਦੀ ਕੋਸ਼ਿਸ਼ ਕੀਤੀ। ਮੈ ਧੱਕਾ ਮਾਰ ਕੇ ਉਸ ਦੇ ਕੋਲ ਬੱਚ ਕੇ ਆਪਣੇ ਘਰ ਆ ਗਈ ਅਤੇ ਦੋਸ਼ੀ ਬਾਅਦ 'ਚ ਮੇਰੇ ਨਾਲ ਛੇੜਛਾੜ ਕਰਦਾ ਰਹਿੰਦਾ ਸੀ ਅਤੇ ਹਵਸ ਮਿਟਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਸੀ। ਪੁਲਸ ਨੇ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਉਕਤ ਦੋਸ਼ੀ ਦੇ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕਰ ਲਿਆ ਹੈ।   


Related News