ਮੁਹੰਮਦ ਸਦੀਕ 'ਤੇ ਸਾਧੂ ਸਿੰਘ ਦਾ ਵੱਡਾ ਹਮਲਾ (ਵੀਡੀਓ)
Wednesday, Apr 10, 2019 - 03:26 PM (IST)
ਮੋਗਾ (ਵਿਪਨ)— 'ਆਪ' ਵਲੋਂ ਐਲਾਨੇ ਗਏ ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਹ ਇਕ ਗਾਇਕ ਹੈ। ਉਸ ਨੇ ਲੋਕਾਂ 'ਚ ਅਖਾੜੇ ਵੀ ਲਾਏ ਹਨ। ਉਸ ਦੇ ਗੀਤਾਂ ਨੂੰ ਹੁਣ ਲਚਰ ਵੀ ਕਰਾਰ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ ਰਣੀਕੇ ਨੂੰ ਮਾਝੇ 'ਚੋਂ ਲਿਆ ਕੇ ਮਾਲਵੇ ਦੇ ਫਰੀਦਕੋਟ ਤੋਂ ਖੜ੍ਹਾ ਕਰ ਦਿੱਤਾ ਹੈ। ਰਣੀਕੇ ਪਹਿਲਾਂ ਇਕ ਮੰਤਰੀ ਵੀ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਣੀਕੇ ਉਸ ਸਰਕਾਰ ਦਾ ਮੰਤਰੀ ਰਿਹਾ, ਜਿਸ ਸਰਕਾਰ ਦੇ ਖਿਲਾਫ ਸੈਂਕੜਿਆਂ ਗਿਣਤੀਆਂ ਦੇ ਘਪਲੇ ਹਨ।