ਵਿਵਾਦਿਤ ਵੀਡੀਓ ਮਾਮਲੇ ''ਚ SIT ਸਾਹਮਣੇ ਪੇਸ਼ ਹੋਏ ਮੁਹੰਮਦ ਮੁਸਤਫ਼ਾ
Tuesday, Feb 22, 2022 - 09:43 AM (IST)
ਮਾਲੇਰਕੋਟਲਾ (ਯਾਸੀਨ) : ਫਿਰਕੂ ਭਾਵਨਾਵਾਂ ਭੜਕਾਉਣ ਕਾਰਨ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਦਰਜ ਇਕ ਮੁਕੱਦਮੇ, ਜਿਸ ’ਚ ਰਿਟਾ. ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਦੀ 21 ਜਨਵਰੀ ਨੂੰ ਵਾਇਰਲ ਹੋਈ ਵੀਡਿਓ ਚੰਡੀਗੜ੍ਹ ਸਥਿਤ ਜਾਂਚ ਏਜੰਸੀ ਸੀ. ਐੱਫ. ਐੱਸ. ਐੱਲ. ਨੂੰ ਸੌਂਪੀ ਸੀ, ਦੀ ਰਿਪੋਰਟ ’ਚ ਮੁਹੰਮਦ ਮੁਸਤਫ਼ਾ ਦੀ ਵਿਵਾਦਿਤ ਅਤੇ ਦੰਗੇ ਭੜਕਾਉਣ ਵਾਲੀ ਵੀਡਿਓ ਸਹੀ ਪਾਈ ਗਈ ਹੈ। ਐੱਸ. ਐੱਸ. ਪੀ. ਮਾਲੇਰਕੋਟਲਾ ਰਵਜੋਤ ਕੌਰ ਗਰੇਵਾਲ ਵੱਲੋਂ ਉਕਤ ਮਾਮਲੇ ’ਚ ਇਕ ਐੱਸ. ਆਈ. ਟੀ. ਵੀ ਬਣਾਈ ਗਈ ਸੀ, ਜਿਸ ਵੱਲੋਂ ਮੁਹੰਮਦ ਮੁਸਤਫ਼ਾ ਨੂੰ 21 ਫਰਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੋਹਾਲੀ 'ਚ ਸਟਰਾਂਗ ਰੂਮ ਬਾਹਰ ਆਮ ਆਦਮੀ ਪਾਰਟੀ ਨੇ ਲਾਇਆ ਟੈਂਟ, ਜਾਣੋ ਕਾਰਨ
4 ਮੈਂਬਰੀ ਐੱਸ. ਆਈ. ਟੀ. ਦੇ ਮੁਖੀ ਐੱਸ. ਪੀ. ਡੀ. ਮਾਲੇਰਕੋਟਲਾ ਰਮਨੀਸ਼ ਚੌਧਰੀ ਹਨ। ਟੀਮ ’ਚ ਉਨ੍ਹਾਂ ਤੋਂ ਇਲਾਵਾ ਡੀ. ਐੱਸ. ਪੀ. ਡੀ. ਸੌਰਭ ਜਿੰਦਲ, ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਅਤੇ ਸੀ. ਆਈ. ਏ. ਇੰਚਾਰਜ ਇੰਸ. ਗੁਰਪ੍ਰੀਤ ਸਿੰਘ ਭਿੰਡਰ ਸ਼ਾਮਲ ਹਨ। ਗੱਲਬਾਤ ਦੌਰਾਨ ਐੱਸ. ਪੀ. ਰਮਨੀਸ਼ ਚੌਧਰੀ ਨੇ ਦੱਸਿਆ ਕਿ ਮੁਸਤਫ਼ਾ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਏ ਅਤੇ ਉਨ੍ਹਾਂ ਤੋਂ ਜ਼ਰੂਰੀ ਪੁੱਛਗਿੱਛ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁਸਤਫ਼ਾ ਵੱਲੋਂ ਐੱਸ. ਆਈ. ਟੀ. ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਐੱਸ. ਆਈ. ਟੀ. ਵੱਲੋਂ ਬੁਲਾਇਆ ਜਾਵੇਗਾ ਤਾਂ ਉਹ ਪੇਸ਼ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਆਉਣ ਵਾਲੇ 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ