ਮੋਹਾਲੀ ਦੀਆਂ 2 ਵਿਦਿਆਰਥਣਾਂ ਲਈ ਸੁਨਹਿਰਾ ਮੌਕਾ, ਜਾਣਗੀਆਂ ''ਜਰਮਨ''

Thursday, May 30, 2019 - 03:58 PM (IST)

ਮੋਹਾਲੀ ਦੀਆਂ 2 ਵਿਦਿਆਰਥਣਾਂ ਲਈ ਸੁਨਹਿਰਾ ਮੌਕਾ, ਜਾਣਗੀਆਂ ''ਜਰਮਨ''

ਮੋਹਾਲੀ (ਨਿਆਮੀਆਂ) : ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਮੋਹਾਲੀ ਦੀਆਂ 2 ਵਿਦਿਆਰਥਣਾਂ ਗੀਤਾਂਜਲੀ ਤੇ ਨਵਲੀਨ ਕੌਰ 'ਪਾਸਚ ਪ੍ਰੋਗਰਾਮ' ਤਹਿਤ ਜਰਮਨ 'ਚ ਯੂਥ ਕੈਂਪ ਵਿਚ ਹਿੱਸਾ ਲੈਣ ਲਈ 2 ਤੋਂ 22 ਜੂਨ ਤਕ ਜਰਮਨ ਯਾਤਰਾ 'ਤੇ ਜਾਣਗੀਆਂ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਆਏ ਵਿਦਿਆਰਥੀਆਂ ਨਾਲ ਰਹਿਣ, ਵਿਚਾਰ ਸਾਂਝੇ ਕਰਨ ਅਤੇ ਇਕ-ਦੂਜੇ ਦੇਸ਼ ਦੀ ਸੱਭਿਅਤਾ ਨੂੰ ਜਾਣਨ ਦਾ ਵਧੀਆ ਮੌਕਾ ਮਿਲ ਰਿਹਾ ਹੈ।
ਸਕੂਲ ਮੈਨੇਜਮੈਂਟ ਕਮੇਟੀ ਦੀ ਪ੍ਰਧਾਨ ਕੁਲਵੰਤ ਕੌਰ ਨੇ ਦੱਸਿਆ ਕਿ 'ਪਾਸਚ ਪ੍ਰੋਗਰਾਮ' ਤਹਿਤ 2008 ਤੋਂ ਬੱਚਿਆਂ ਨੂੰ ਸਕੂਲ 'ਚ ਜਰਮਨ ਭਾਸ਼ਾ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ 44 ਵਿਦਿਆਰਥੀ ਇਸ ਵਿਚ ਹਿੱਸਾ ਲੈ ਚੁੱਕੇ ਹਨ। ਇਸ ਭਾਸ਼ਾ ਨੂੰ ਅਸੀਂ ਪੰਜਵੀਂ ਜਮਾਤ ਤੋਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਜਿਸ ਦੌਰਾਨ ਵਿਦਿਆਰਥੀਆਂ ਨੂੰ ਦੂਜੇ ਦੇਸ਼ ਦੀ ਭਾਸ਼ਾ ਅਤੇ ਕਲਚਰ ਤੋਂ ਜਾਣੂੰ ਕਰਵਾਇਆ ਜਾਂਦਾ ਹੈ। ਇਸ ਦਾ ਸਾਰਾ ਖਰਚਾ ਜਰਮਨ ਸਰਕਾਰ ਵਲੋਂ ਹੀ ਕੀਤਾ ਜਾਂਦਾ ਹੈ।


author

Babita

Content Editor

Related News