ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨ ਜ਼ਰਾ ਪੜ੍ਹ ਲੈਣ ਇਹ ਖ਼ਬਰ, ਮੋਹਾਲੀ 'ਚ ਰੱਦ ਕੀਤੇ ਗਏ 32 ਅਸਲਾ ਲਾਇਸੈਂਸ

Wednesday, Nov 23, 2022 - 08:52 AM (IST)

ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨ ਜ਼ਰਾ ਪੜ੍ਹ ਲੈਣ ਇਹ ਖ਼ਬਰ, ਮੋਹਾਲੀ 'ਚ ਰੱਦ ਕੀਤੇ ਗਏ 32 ਅਸਲਾ ਲਾਇਸੈਂਸ

ਮੋਹਾਲੀ (ਪਰਦੀਪ) : ਪੰਜਾਬ 'ਚ ਹਥਿਆਰ ਰੱਖਣ ਦੇ ਸ਼ੌਕੀਨਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਪੰਜਾਬ ਸਰਕਾਰ ਇਸ 'ਤੇ ਸਖ਼ਤ ਹੋ ਗਈ ਹੈ। ਇਸ ਦੇ ਮੱਦੇਨਜ਼ਰ ਮੋਹਾਲੀ ਪੁਲਸ ਨੇ 32 ਵਿਅਕਤੀਆਂ ਦੇ ਅਸਲਾ ਲਾਇਸੈਂਸ ਰੱਦ ਕਰ ਦਿੱਤੇ ਹਨ। ਡੀ. ਐੱਸ. ਪੀ. ਸਿਟੀ-2 ਹਰਸਿਮਰਤ ਸਿੰਘ ਬੱਲ ਨੇ ਦੱਸਿਆ ਕਿ ਇਹ ਕਾਰਵਾਈ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਕੀਤੀ ਗਈ ਹੈ, ਜੋ ਭਵਿੱਖ 'ਚ ਵੀ ਜਾਰੀ ਰਹੇਗੀ। ਡੀ. ਐੱਸ. ਪੀ. ਫੋਰਸ ਨੇ ਦੱਸਿਆ ਕਿ ਨਵੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੈਂਸ ਦੀ ਸਮੀਖਿਆ ਕੀਤੀ ਜਾਵੇਗੀ। ਹਥਿਆਰਾਂ ਦੇ ਸ਼ੌਕੀਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ।

ਇਹ ਵੀ ਪੜ੍ਹੋ : ਲੁਧਿਆਣਾ 'ਚ ਲਗਾਤਾਰ 'ਡੇਂਗੂ' ਦਾ ਕਹਿਰ ਜਾਰੀ, ਹੁਣ 38 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ
ਹੁਣ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪਾਬੰਦੀ ਹੋਵੇਗੀ
ਹੁਣ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪਾਬੰਦੀ ਹੋਵੇਗੀ ਅਤੇ ਜਸ਼ਨ ਮਨਾਉਂਦੇ ਸਮੇਂ ਗੋਲੀ ਚਲਾਉਣ ’ਤੇ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਇਹ ਹਦਾਇਤਾਂ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਨ। ਇੰਨਾ ਹੀ ਨਹੀਂ ਜਨਤਕ ਇਕੱਠ 'ਚ ਹਥਿਆਰਾਂ ਦੀ ਪ੍ਰਦਰਸ਼ਨੀ ’ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਹਥਿਆਰਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵੀ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ : ਖੰਨਾ : ਨਿੱਜੀ ਸਕੂਲ ਦੇ ਸਮਾਗਮ 'ਚ ਦਾਦਾ-ਦਾਦੀ ਦੀ ਐਂਟਰੀ ਬੈਨ 'ਤੇ ਸਿੱਖਿਆ ਮੰਤਰੀ ਨੇ ਲਿਆ ਸਖ਼ਤ ਐਕਸ਼ਨ

ਇਸ ਤੋਂ ਇਲਾਵਾ ਹਥਿਆਰਾਂ ਸਬੰਧੀ ਵੱਖ-ਵੱਖ ਖੇਤਰਾਂ 'ਚ ਚੈਕਿੰਗ ਕੀਤੀ ਜਾਵੇਗੀ। ਫਿਲਹਾਲ ਨਵੇਂ ਲਾਇਸੈਂਸ ਜਾਰੀ ਨਹੀਂ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਵਲੋਂ ਪੜਤਾਲ ਉਪਰੰਤ ਹੀ ਲਾਇਸੈਂਸ ਜਾਰੀ ਕੀਤੇ ਜਾਣਗੇ। ਕਿਸੇ ਵੀ ਭਾਈਚਾਰੇ ਦੇ ਖ਼ਿਲਾਫ਼ ਬੋਲਣ ’ਤੇ ਵੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਸਰਕਾਰ ਫਿਲਹਾਲ ਐਕਸ਼ਨ ਮੋਡ ’ਚ ਨਜ਼ਰ ਆ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News