ਮੋਹਾਲੀ ਦੇ ਕਾਊਂਟਿਗ ਸੈਂਟਰ 'ਚ ਬਿਜਲੀ ਸਪਲਾਈ ਠੱਪ, ਉਮੀਦਵਾਰਾਂ 'ਚ ਬਣਿਆ ਚਿੰਤਾ ਦਾ ਮਾਹੌਲ

Friday, May 29, 2026 - 10:57 AM (IST)

ਮੋਹਾਲੀ ਦੇ ਕਾਊਂਟਿਗ ਸੈਂਟਰ 'ਚ ਬਿਜਲੀ ਸਪਲਾਈ ਠੱਪ, ਉਮੀਦਵਾਰਾਂ 'ਚ ਬਣਿਆ ਚਿੰਤਾ ਦਾ ਮਾਹੌਲ

ਮੋਹਾਲੀ (ਰਣਬੀਰ) : ਨਗਰ ਨਿਗਮ ਮੋਹਾਲੀ ਦੇ ਸੈਕਟਰ-69 ਸਥਿਤ ਗਿਣਤੀ ਕੇਂਦਰ 'ਚ ਵੋਟਾਂ ਦੀ ਗਿਣਤੀ ਦੌਰਾਨ ਅਚਾਨਕ ਬਿਜਲੀ ਸਪਲਾਈ 'ਚ ਵਿਘਨ ਪੈ ਗਿਆ। ਬਿਜਲੀ ਜਾਣ ਕਾਰਨ ਕੁੱਝ ਸਮੇਂ ਲਈ ਗਿਣਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਅਤੇ ਮੌਕੇ ‘ਤੇ ਮੌਜੂਦ ਕਰਮਚਾਰੀਆਂ ਅਤੇ ਉਮੀਦਵਾਰਾਂ ਦੇ ਏਜੰਟਾਂ 'ਚ ਚਿੰਤਾ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : Punjab MC Elections Result : ਮੋਹਾਲੀ ਨਗਰ ਨਿਗਮ ਚੋਣਾਂ ਦੇ ਆਉਣ ਲੱਗੇ ਨਤੀਜੇ, ਜਾਣੋ ਕਿੱਥੇ, ਕਿਸ ਨੇ ਮਾਰੀ ਬਾਜ਼ੀ

ਹਾਲਾਂਕਿ ਪ੍ਰਸ਼ਾਸਨ ਵੱਲੋਂ ਤੁਰੰਤ ਸਥਿਤੀ ‘ਤੇ ਕਾਬੂ ਪਾਉਣ ਲਈ ਕਦਮ ਚੁੱਕੇ ਗਏ। ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ ਅਤੇ ਬੈਕਅੱਪ ਲਈ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਗਿਣਤੀ ਪ੍ਰਕਿਰਿਆ ਬਿਨਾਂ ਰੁਕਾਵਟ ਮੁੜ ਸ਼ੁਰੂ ਹੋ ਸਕੇ।
ਇਹ ਵੀ ਪੜ੍ਹੋ : ਮਾਨਸਾ ਨਗਰ ਕੌਂਸਲ ਲਈ ਵੋਟਾਂ ਦੀ ਗਿਣਤੀ ਜਾਰੀ, ਸਾਹਮਣੇ ਆਉਣ ਲੱਗੇ ਚੋਣ ਨਤੀਜੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e
 


author

Babita

Content Editor

Related News