ਮੋਹਾਲੀ ਪੁਲਸ ਨੂੰ ਵੱਡੀ ਸਫਲਤਾ, 2 ਵਿਅਕਤੀ ਕਰੋੜਾਂ ਦੀ ਹੈਰੋਇਨ ਸਣੇ ਗ੍ਰਿਫਤਾਰ

08/20/2018 2:35:50 PM

ਮੋਹਾਲੀ (ਕੁਲਦੀਪ) : ਮੋਹਾਲੀ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਐੱਸ. ਟੀ. ਐੱਫ. ਦੀ ਟੀਮ ਨੇ ਮਸ਼ਹੂਰ ਚੌਂਕ 'ਚੋਂ 2 ਵਿਅਕਤੀਆਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਜਾਣਕਾਰੀ ਮੁਤਾਬਕ ਐੱਸ. ਟੀ. ਐੱਫ. ਨੂੰ ਗੁਪਤ ਸੂਚਨਾ ਮਿਲੀ ਸੀ ਕਿ 2 ਵਿਅਕਤੀ ਆਪਣੀ ਕਾਰ 'ਚ ਹੈਰੋਇਨ ਲੈ ਕੇ ਚੰਡੀਗੜ੍ਹ ਫਰਨੀਚਰ ਮਾਰਕਿਟ ਤੋਂ ਮੋਹਾਲੀ ਦੇ 3/5 ਚੌਂਕ ਵੱਲ ਆ ਰਹੇ ਹਨ। ਪੁਲਸ ਨੇ ਨਾਕੇਬੰਦੀ ਦੌਰਾਨ ਉਕਤ ਦੋਹਾਂ ਨੂੰ ਇਕ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ।  ਫੜ੍ਹੀ ਗਈ ਹੈਰੋਇਨ ਦੀ ਕੀਮਤ ਕਰੋੜਾਂ 'ਚ ਦੱਸੀ ਜਾ ਰਹੀ ਹੈ।

ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਡੇਵਿਡ ਬੋਕਾਇਆ ਪੁੱਤਰ ਕੈਨਲ ਵਾਸੀ ਦੱਖਣੀ ਅਫਰੀਕਾ ਤੇ ਅਮਨਿੰਦਰ ਸਿੰਘ ਉਰਫ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮਜਾਰਾ, ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਡੇਵਿਡ ਨੇ ਦੱਸਿਆ ਕਿ ਉਹ ਦੱਖਣ ਅਫਰੀਕਾ ਦਾ ਰਹਿਣ ਵਾਲਾ ਹੈਤੇ 12-5-2018 ਨੂੰ ਟੂਰਿਸਟ ਵੀਜ਼ੇ 'ਤੇ ਭਾਰਤ ਆਇਆ ਸੀ ਤੇ ਦਿੱਲੀ ਵਿਕਾਸਪੁਰੀ ਵਿਖੇ ਰਹਿੰਦਾ ਹੈ ਪਰ ਪੈਸਿਆਂ ਦੇ ਲਾਲਚ ਕਾਰਨ ਉਹ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ। 

ਦੂਜੇ ਵਿਅਕਤੀ ਅਮਨਿੰਦਰ ਨੇ ਦੱਸਿਆ ਕਿ ਉਹ 11ਵੀਂ ਪਾਸ ੈ ਤੇ ਪਿਛਲੇ 8 ਮਹੀਨਿਆਂ ਤੋਂ ਹੈਰੋਇਨ ਪੀਣ ਤੇ ਵੇਚਣ ਦਾ ਆਦੀ ਹੈ। ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਵੇਚਦਾ ਸੀ, ਜਿਸ ਕਾਰਨ ਉਸ ਨੂੰ ਕਾਫੀ ਪੈਸੇ ਬਚ ਜਾਂਦੇ ਸਨ।  ਫਿਲਹਾਲ ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।


Related News