ਮੋਹਾਲੀ ਦੇ ਸਰਕਾਰੀ ਸਕੂਲ ’ਚ ਵਿਦਿਆਰਥੀਆਂ ਦੇ 2 ਧੜਿਆਂ ’ਚ ਹੋਈ ਲੜਾਈ, ਅਧਿਆਪਕਾਂ ਦੇ ਲੱਗੇ ਪੱਥਰ (ਤਸਵੀਰਾਂ)

Friday, Oct 29, 2021 - 09:54 AM (IST)

ਮੋਹਾਲੀ (ਨਿਆਮੀਆਂ, ਪਰਦੀਪ) - ਮੋਹਾਲੀ ਦੇ ਫ਼ੇਜ਼-11 ਵਿਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ 2 ਗੁੱਟਾਂ ਵਿਚ ਜੰਮ ਕੇ ਲੜਾਈ ਹੋਈ। ਅੱਧੀ ਛੁੱਟੀ ਦੇ ਸਮੇਂ ਸਕੂਲ ਵਿਚ ਹੀ ਵਿਦਿਆਰਥੀਆਂ ਦੇ 2 ਗੁੱਟ ਇਕ-ਦੂਜੇ ਨਾਲ ਭਿੜ ਗਏ। ਇਸ ਲੜਾਈ ਵਿਚ ਉਨ੍ਹਾਂ ਨੇ ਇਕ-ਦੂਜੇ ’ਤੇ ਪੱਥਰਬਾਜ਼ੀ ਕੀਤੀ ਅਤੇ ਮਾਰ ਕੁਟਾਈ ਵੀ ਕੀਤੀ ਗਈ। ਇਸ ਮੌਕੇ ਸਕੂਲ ਦੇ ਪੁਰਸ਼ ਅਧਿਆਪਕਾਂ ਨੇ ਬੱਚਿਆਂ ਨੂੰ ਛੁਡਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਇਸ ਕੋਸ਼ਿਸ਼ ਵਿਚ ਅਧਿਆਪਕਾਂ ਨੂੰ ਵੀ ਬੱਚਿਆਂ ਵੱਲੋਂ ਸੁੱਟੇ ਗਏ ਪੱਥਰ ਲੱਗ ਗਏ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ:10 ਮਹੀਨੇ ਪਹਿਲਾਂ ਕੈਨੇਡਾ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਖ਼ਬਰ ਸੁਣ ਧਾਹਾਂ ਮਾਰ ਰੋਈ ਮਾਂ(ਤਸਵੀਰਾਂ)

PunjabKesari

ਇਸ ਮਾਮਲੇ ਦੀ ਜਾਣਕਾਰੀ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ। ਬੱਚਿਆਂ ਦੇ ਇਸ ਝਗੜੇ ਦਾ ਮੁੱਖ ਕਾਰਨ ਤਾਂ ਪਤਾ ਨਹੀਂ ਲੱਗ ਸਕਿਆ ਪਰ ਇਹ ਸੂਚਨਾ ਮਿਲੀ ਹੈ ਕਿ ਪਹਿਲਾਂ ਵੀ ਕਈ ਵਾਰ ਬੱਚੇ ਇਕ-ਦੂਜੇ ਨਾਲ ਇਸੇ ਤਰ੍ਹਾਂ ਲੜਾਈ ਕਰ ਚੁੱਕੇ ਹਨ। ਬਸ ਫ਼ਰਕ ਇਹ ਸੀ ਕਿ ਉਹ ਲੜਾਈ ਸਕੂਲ ਦੇ ਬਾਹਰ ਹੁੰਦੀ ਸੀ। ਹੁਣ ਤਾਂ ਵਿਦਿਆਰਥੀ ਸਕੂਲ ਦੇ ਅੰਦਰ ਹੀ ਲੜ ਪਏ। ਉਹ ਇਕ-ਦੂਜੇ ਨੂੰ ਦੁਸ਼ਮਣਾਂ ਦੀ ਤਰ੍ਹਾਂ ਕੁੱਟ ਰਹੇ ਸਨ। ਸਕੂਲ ਦੇ ਫਿਜੀਕਲ ਐਜੂਕੇਸ਼ਨ ਦੇ ਅਧਿਆਪਕ ਨੇ ਇਨ੍ਹਾਂ ਬੱਚਿਆਂ ਨੂੰ ਲੜਨ ਤੋਂ ਹਟਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

PunjabKesari

ਮੌਕੇ ’ਤੇ ਪੁੱਜੇ ਪੁਲਸ ਦੇ ਅਧਿਕਾਰੀ ਰਮੇਸ਼ ਕੁਮਾਰ ਨੇ ਕਿਹਾ ਦੇ ਫ਼ੇਜ਼-11 ਦੇ ਥਾਣਾ ਇੰਚਾਰਜ ਨੇ ਉਨ੍ਹਾਂ ਨੂੰ ਸਕੂਲ ਵਿਚ ਜਾ ਕੇ ਇਸ ਝਗੜੇ ਦੀ ਜਾਣਕਾਰੀ ਹਾਸਲ ਕਰਨ ਲਈ ਕਿਹਾ ਸੀ। ਜਦੋਂ ਉਹ ਆਪਣੇ ਸਾਥੀਆਂ ਸਮੇਤ ਸਕੂਲ ਵਿਚ ਪੁੱਜੇ ਤਾਂ ਉਨ੍ਹਾਂ ਦੇ ਸਾਹਮਣੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਨਹੀਂ ਹੋਈ, ਸਗੋਂ ਬੱਚੇ ਆਪਣੀਆਂ ਜਮਾਤਾਂ ਵਿਚ ਬੈਠ ਕੇ ਪੜ੍ਹਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇੱਥੋਂ ਗੁਜਰਦੇ ਹਨ ਅਤੇ ਪੀ. ਸੀ. ਆਰ. ਪਾਰਟੀ ਨੂੰ ਲੈ ਕੇ ਸਕੂਲ ਦੇ ਬਾਹਰ ਅੱਧਾ-ਅੱਧਾ ਘੰਟਾ ਖੜ੍ਹੇ ਰਹਿੰਦੇ ਹਨ ਪਰ ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਬੱਚਿਆਂ ਵਿਚ ਲੜਾਈ ਹੁੰਦੀ ਨਹੀਂ ਵੇਖੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਕੇਜਰੀਵਾਲ ਦਾ ਵੱਡਾ ਦਾਅਵਾ, ‘1 ਅਪ੍ਰੈਲ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਨਹੀਂ ਕਰਨ ਦੇਆਂਗੇ ਖ਼ੁਦਕੁਸ਼ੀ’

PunjabKesari

ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਬੱਚੇ ਸਕੂਲ ਦੇ ਬਾਹਰ ਪਹਿਲਾਂ ਵੀ ਇਕ-ਦੂਜੇ ਨਾਲ ਲੜਾਈ ਕਰ ਚੁੱਕੇ ਹਨ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਥਾਣਾ ਫ਼ੇਜ਼-11 ਦੇ ਐੱਸ. ਐੱਚ. ਓ. ਨੂੰ ਸ਼ਿਕਾਇਤ ਲਿਖਤੀ ਰੂਪ ਵਿਚ ਦਿੱਤੀ ਹੋਈ ਹੈ ਕਿ ਇੱਥੇ ਪੀ. ਸੀ. ਆਰ. ਖੜ੍ਹੀ ਹੋਣੀ ਚਾਹੀਦੀ ਹੈ ਪਰ ਪੁਲਸ ਨੇ ਇਸ ’ਤੇ ਕੋਈ ਕਾਰਵਾਈ ਅਜੇ ਤਕ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਨਾ ਤਾਂ ਇੱਥੇ ਕੋਈ ਪੁਲਸ ਮੁਲਾਜ਼ਮ ਆ ਕੇ ਡਿਊਟੀ ਦਿੰਦਾ ਹੈ ਅਤੇ ਨਾ ਹੀ ਕੋਈ ਪੀ. ਸੀ. ਆਰ. ਇੱਥੇ ਆ ਕੇ ਖੜ੍ਹੀ ਹੁੰਦੀ ਹੈ, ਜਿਸ ਨਾਲ ਬੱਚਿਆਂ ਦਾ ਹੌਂਸਲਾ ਵੱਧ ਗਿਆ ਅਤੇ ਅੱਜ ਸਕੂਲ ਵਿਚ ਹੀ ਉਹ ਆਪਸ ਵਿਚ ਲੜਾਈ ਕਰਨ ਲੱਗ ਪਏ। 

ਪੜ੍ਹੋ ਇਹ ਵੀ ਖ਼ਬਰ - ਚੋਣਾਂ ਨੂੰ ਲੈ ਕੇ ਬਦਲਿਆ ਜਾ ਸਕਦੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ : ਸੂਤਰ

ਉਨ੍ਹਾਂ ਕਿਹਾ ਕਿ ਸਕੂਲ ਦੇ ਬਾਹਰ ਦਾ ਮਾਹੌਲ ਖ਼ਰਾਬ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਪੁਲਸ ਨੂੰ ਅਗਾਹ ਕੀਤਾ ਸੀ ਕਿ ਇੱਥੇ ਪੀ. ਸੀ. ਆਰ. ਤਾਇਨਾਤ ਕੀਤੀ ਜਾਵੇ। ਪ੍ਰਿੰਸੀਪਲ ਨੇ ਕਿਹਾ ਕਿ ਉਹ ਸਾਰੇ ਮਾਮਲੇ ਦੀ ਪੜਤਾਲ ਕਰਨਗੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਕੱਲ ਸਕੂਲ ਵਿਚ ਬੁਲਾਉਣਗੇ। ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਮਝਾਇਆ ਜਾਵੇਗਾ ਅਤੇ ਉਸ ਦੇ ਮਾਪਿਆਂ ਤੋਂ ਲਿਖਤੀ ਰੂਪ ਵਿਚ ਲਿਆ ਜਾਵੇਗਾ ਕਿ ਉਹ ਭਵਿੱਖ ਵਿਚ ਅਜਿਹੀ ਕਾਰਵਾਈ ਨਾ ਕਰਨ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸ ’ਚ ਸ਼ਾਮਲ ਹੋਏ ਯੂਥ ਅਕਾਲੀ ਆਗੂ ਪਰਮਿੰਦਰ ਸਿੰਘ ਬਰਾੜ


rajwinder kaur

Content Editor

Related News