ਕੈਨੇਡਾ ਤੋਂ ਆਈ ਪੁੱਤ ਦੀ ਮੌਤ ਦੀ ਦੁਖਦ ਖ਼ਬਰ, ਮਾਪਿਆ ਦਾ ਰੋ-ਰੋ ਹੋਇਆ ਬੁਰਾ ਹਾਲ

Tuesday, Jul 21, 2020 - 02:26 PM (IST)

ਮੋਗਾ, ਅਜੀਤਵਾਲ (ਗੋਪੀ ਰਾਊਕੇ, ਰੱਤੀ ਕੋਕਰੀ) : ਮੋਗਾ ਜ਼ਿਲ੍ਹੇ ਦੇ ਕਸਬਾ ਅਜੀਤਵਾਲ ਤੋਂ 15 ਮਾਰਚ, 2020 ਨੂੰ ਅਮਨਦੀਪ ਸਿੰਘ ਕੈਨੇਡਾ ਗਿਆ ਸੀ ਅਤੇ ਉਸ ਨੇ ਕੈਨੇਡਾ ਜਾ ਕੇ ਸੀ. ਡੀ. ਆਈ. ਕਾਲਜ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਸੀ। ਇਸ ਦੌਰਾਨ ਹੀ ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਰ ਕੇ ਭਾਵੇਂ ਕੈਨੇਡਾ ਹਾਲੇ ਪੂਰੀ ਤਰ੍ਹਾਂ ਕੰਮ ਵੀ ਨਹੀਂ ਸੀ ਚੱਲ ਸਕਿਆ ਅਤੇ ਵਿਹਲੇ ਹੋਣ ਕਾਰਨ ਅਮਨਦੀਪ ਆਪਣੇ ਦੋ ਹੋਰ ਸਾਥੀਆਂ ਨਾਲ ਕੈਨੇਡਾ ਵਿਖੇ ਝੀਲ ’ਤੇ ਘੁੰਮਣ ਚਲਾ ਗਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ 'ਚ 'ਕੋਰੋਨਾ ਇਲਾਜ' ਲਈ ਲਾਈਆਂ ਨਵੀਆਂ ਸ਼ਰਤਾਂ
ਇਸ ਦੌਰਾਨ ਹੀ ਅਚਾਨਕ ਹੋਈ ਮੌਸਮ ਦੀ ਖਰਾਬੀ ਕਾਰਣ ਅਮਨਦੀਪ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਕੈਨੇਡਾ ਤੋਂ ਆਈ ਪੁੱਤ ਦੀ ਅਜਿਹੀ ਖ਼ਬਰ ਤੋਂ ਬਾਅਦ ਮਾਪਿਆਂ ਦਾ ਤਾਂ ਲੱਕ ਹੀ ਟੁੱਟ ਗਿਆ ਹੈ। ਮ੍ਰਿਤਕ ਅਮਨਦੀਪ ਦੇ ਪਿਤਾ ਪਰਮਿੰਦਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਸਮੇਤ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ 'ਤੇ ਵੱਡੀ ਵਾਰਦਾਤ, ਡਰਾਈਵਰ ਵੱਲੋਂ ਕਰਿੰਦੇ ਦਾ ਬੇਰਹਿਮੀ ਨਾਲ ਕਤਲ

ਇਸ ਦੁੱਖ ਦੀ ਘੜੀ 'ਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਤੋਤਾ ਸਿੰਘ, ਮੋਗਾ ਹਲਕਾ ਦੇ ਵਿਧਾਇਕ ਡਾ. ਹਰਜੋਤ ਕਮਲ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਇਸ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੂਜੇ ਪਾਸੇ ਪਰਿਵਾਰ ਵਲੋਂ ਮ੍ਰਿਤਕ ਦੀ ਲਾਸ਼ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਮੋਹਾਲੀ 'ਚ ਨਵੇਂ ਕੋਰੋਨਾ ਕੇਸਾਂ ਨੇ ਫਿਰ ਮਚਾਈ ਤੜਥੱਲੀ, ਜਾਣੋ ਜ਼ਿਲ੍ਹੇ ਦੇ ਤਾਜ਼ਾ ਹਾਲਾਤ


Babita

Content Editor

Related News