ਮੋਗਾ : ਪੁਲਸ ਮੁਲਾਜ਼ਮ ਨੇ ਨੌਜਵਾਨ 'ਤੇ ਚੜ੍ਹਾਈ ਕਾਰ, ਦੂਜੇ ਮੁਲਾਜ਼ਮ 'ਤੇ ਵੀ ਜਾਨਲੇਵਾ ਹਮਲਾ

Thursday, Mar 26, 2020 - 09:49 AM (IST)

ਮੋਗਾ : ਪੁਲਸ ਮੁਲਾਜ਼ਮ ਨੇ ਨੌਜਵਾਨ 'ਤੇ ਚੜ੍ਹਾਈ ਕਾਰ, ਦੂਜੇ ਮੁਲਾਜ਼ਮ 'ਤੇ ਵੀ ਜਾਨਲੇਵਾ ਹਮਲਾ

ਮੋਗਾ (ਗੋਪੀ, ਵਿਪਨ) : ਮੋਗਾ ਦੇ ਚਿੜਿਕ ਰੋਡ 'ਤੇ ਬੀਤੀ ਰਾਤ 9 ਵਜੇ ਦੇ ਕਰੀਬ ਇਕ ਪੁਲਸ ਮੁਲਾਜ਼ਮ ਨੇ ਤੇਜ਼ ਰਫਤਾਰ ਕਾਰ ਇਕ ਨੌਜਵਾਨ 'ਤੇ ਚੜ੍ਹਾ ਦਿੱਤੀ, ਜਿਸ ਤੋਂ ਬਾਅਦ ਨੌਜਵਾਨ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ ਅਤੇ ਉਸ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ।

PunjabKesari

ਇਸ ਦੇ ਥੋੜ੍ਹੇ ਸਮੇਂ ਬਾਅਦ ਉਸੇ ਰੋਡ 'ਤੇ ਜਦੋਂ ਇਕ ਦੂਜਾ ਪੁਲਸ ਮੁਲਾਜ਼ਮ ਡਿਊਟੀ ਖਤਮ ਕਰਕੇ ਪਰਤ ਰਿਹਾ ਸੀ ਤਾਂ ਉਸ 'ਤੇ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਸ ਨੂੰ ਵੀ ਸਰਕਾਰੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

PunjabKesari

ਹਸਪਤਾਲ 'ਚ ਇਲਾਜ ਅਧੀਨ ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ 18 ਸਾਲਾ ਬੇਟੇ 'ਤੇ ਜਿਸ ਪੁਲਸ ਮੁਲਾਜ਼ਮ ਨੇ ਗੱਡੀ ਚੜ੍ਹਾਈ ਹੈ, ਉਸ 'ਤੇ ਸਖਤ ਕਾਰਵਾਈ ਕੀਤੀ ਜਾਵੇ, ਜਦੋਂ ਕਿ ਦੂਜੇ ਪੁਲਸ ਮੁਲਾਜ਼ਮ 'ਤੇ ਹਮਲਾ ਕਰਨ ਵਾਲਿਆਂ ਦਾ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਪੁਲਸ ਨੇ ਦੋਹਾਂ ਪਾਸਿਓਂ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।


author

Babita

Content Editor

Related News