ਮੋਗਾ: ਛੱਤ ’ਤੇ ਸੌਂ ਰਹੇ ਟਰੱਕ ਡਰਾਇਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

Sunday, Sep 05, 2021 - 05:57 PM (IST)

ਮੋਗਾ: ਛੱਤ ’ਤੇ ਸੌਂ ਰਹੇ ਟਰੱਕ ਡਰਾਇਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਮੋਗਾ (ਵਿਪਨ ਓਂਕਾਰਾ): ਮੋਗਾ ਦੇ ਫਤਿਗੜ੍ਹ ਕੋਰੋਟਾਨਾ ’ਚ ਬੀਤੀ ਰਾਤ ਛੱਤ ’ਤੇ ਸੋ ਰਹੇ ਇਕ ਟਰੱਕ ਡਰਾਇਵਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਰਾਜਿੰਦਰ ਆਪਣੇ ਘਰ ਦੀ ਛੱਤ ’ਤੇ ਸੋ ਰਿਹਾ ਸੀ ਅਤੇ ਬਾਕੀ ਪਰਿਵਾਰ ਹੇਠਾਂ ਕਮਰੇ ’ਚ ਸੋ ਰਿਹਾ ਸੀ। ਸਵੇਰੇ ਜਦੋਂ ਰਾਜਵਿੰਦਰ ਨਹੀਂ ਉੱਠਿਆ ਤਾਂ ਮ੍ਰਿਤਕ ਦਾ ਭਾਣਜਾ ਉਸ ਨੂੰ ਉਠਾਉਣ ਗਿਆ ਤਾਂ ਮੰਜੇ ’ਤੇ ਉਸ ਦੀ ਲਾਸ਼ ਖੂਨ ਨਾਲ ਲਥਪਥ ਸੀ। ਇਸ ਸਬੰਧੀ ਘਰਦਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੌਕੇ ’ਤੇ ਪਹੁੰਚ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਜਿਸ ਕੁੜੀ ਨੂੰ ਕੀਤਾ ਪਿਆਰ ਉਸ ਨੇ ਘਰੇ ਬੁਲਾ ਕੇ ਮੁੰਡੇ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰ ਦਵੇਗਾ ਪੂਰਾ ਮਾਮਲਾ

PunjabKesari

ਇਸ ਸਬੰਧੀ ਜਦੋਂ ਉਸ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੀ ਪਤਨੀ ਨੇ ਰੋ-ਰੋ ਕੇ ਕਿਹਾ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਇਸ ਸਬੰਧੀ ਜਦੋਂ ਪੁਲਸ ਨੇ ਉਨ੍ਹਾਂ ਕੋਲੋਂ ਪੁੱਛਿਆ ਕਿ ਤੁਹਾਨੂੰ ਕਿਸੇ ’ਤੇ ਸ਼ੱਕ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਪੂਰਾ-ਪੂਰਾ ਸ਼ੱਕ ਹੈ ਕਿ ਇਹ ਕੰਮ ਪਿੰਡ ਦੇ ਮੁੰਡਿਆਂ ਨੇ ਕੀਤਾ ਹੈ ਪਰ ਇਸ ਬਾਰੇ ਵੀ ਉਸ ਦੀ ਪਤਨੀ ਵਲੋਂ ਖੁੱਲ੍ਹ ਕੇ ਗੱਲ ਨਹੀਂ ਕੀਤੀ ਗਈ ਅਤੇ ਕਿਹਾ ਗਿਆ  ਕਿ ਸਭ ਕੁੱਝ ਦੱਸ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ :  ਇਸ ਪਿੰਡ ’ਚ ਬਿਜਲੀ ਦੇ ਬਿੱਲ ਹਿਲਾ ਦਿੰਦੇ ਨੇ ਦਿਲ,ਪੂਰੀ ਘਟਨਾ ਜਾਣ ਹੋ ਜਾਓਗੇ ਹੈਰਾਨ


author

Shyna

Content Editor

Related News