ਮੋਗਾ ਟ੍ਰੈਫਿਕ ਪੁਲਸ ਦਾ ਨਿਵੇਕਲਾ ਉਪਰਾਲਾ, ਨਿਯਮ ਤੋੜਨ ਵਾਲਿਆਂ ਨੂੰ ਦਿੱਤੇ ਗੁਲਾਬ ਦੇ ਫੁੱਲ (ਵੀਡੀਓ)

Monday, Jan 13, 2020 - 11:12 AM (IST)

ਮੋਗਾ (ਵਿਪਨ): ਪੂਰੇ ਪੰਜਾਬ 'ਚ ਟ੍ਰੈਫਿਕ ਹਫਤਾ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਮੋਗਾ ਪੁਲਸ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਗੁਲਾਬ ਦੇ ਫੁੱਲ ਦਿੱਤੇ ਗਏ। ਮੋਗਾ ਪੁਲਸ ਦੀ ਇਸ ਅਨੋਖੀ ਪਹਿਲ ਨਾਲ ਸ਼ਹਿਰ ਵਾਸੀ ਖੁਸ਼ ਨਜ਼ਰ ਆਏ ਅਤੇ ਅੱਗੇ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਗੱਲ ਕਹੀ।

PunjabKesari

ਉੱਥੇ ਮੋਗਾ ਦੇ ਡੀ.ਐੱਸ.ਪੀ. ਪਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੋਗਾ ਪੁਲਸ ਵਲੋਂ ਟ੍ਰੈਫਿਕ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਇਸ ਟ੍ਰੈਫਿਕ ਹਫਤੇ ਦੇ ਚੱਲਦੇ ਗੁਲਾਬ ਦੇ ਫੁੱਲ ਦਿੱਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਜਾਨਾਂ ਕਿੰਨੀਆਂ ਕੀਮਤੀ ਹਨ। ਉਨ੍ਹਾਂ ਨੇ ਕਿਹਾ ਕਿ ਟ੍ਰੈਫਿਕ ਚਾਲਾਨ ਤੋਂ ਵਧ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਇਸ ਲਈ ਮੋਗਾ ਪੁਲਸ ਨੇ ਲੋਕਾਂ ਨੂੰ ਗੁਲਾਬ ਦੇ ਫੁੱਲ ਦੇ ਕੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸੀਟ ਬੈਲਟ ਜਾਂ ਹੈਲਮੇਟ ਨਹੀਂ ਪਾਏ ਸਨ। ਉਨ੍ਹਾਂ ਨੂੰ ਪੁਲਸ ਨੇ ਗੁਲਾਬ ਦਾ ਫੁੱਲ ਦੇ ਕੇ ਸਮਝਾਇਆ ਕਿ ਉਨ੍ਹਾਂ ਦੀ ਜਾਨਾਂ ਕਿੰਨੀਆਂ ਕੀਮਤੀ ਹਨ ਅਤੇ ਅੱਗੇ ਤੋਂ ਟ੍ਰੈਫਿਕ ਨਿਯਮਾਂ ਦੀ ਵਧੀਆ ਤਰੀਕੇ ਨਾਲ ਪਾਲਣਾ ਕਰਨ।

PunjabKesari

ਦੂਜੇ ਪਾਸੇ ਮੋਗਾ ਪੁਲਸ ਦੀ ਅਨੋਖੀ ਪਹਿਲ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੋ ਵੀ ਨਿਯਮ ਬਣਾਉਂਦੀ ਹੈ ਉਹ ਸਾਡੀ ਸੇਫਟੀ ਲਈ ਬਣਾਉਂਦੀ ਹੈ। ਇਸ ਲਈ ਸਾਨੂੰ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ  ਨੇ ਕਿਹਾ ਕਿ ਜੇਕਰ ਅਸੀਂ ਹੈਲਮੇਟ ਜਾਂ ਸੀਟ ਬੈਲਟ ਨਹੀਂ ਲਗਾਉਂਦੇ ਤਾਂ ਕਿਤੇ ਨਾ ਕਿਤੇ ਅਸੀਂ ਆਪਣੀ ਜਾਨ ਜੋਖਮ 'ਚ ਪਾ ਦਿੰਦੇ ਹਾਂ ਅਤੇ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪੁਲਸ ਦੀ ਇਸ ਅਨੋਖੀ ਪਹਿਲ ਨਾਲ ਅਸੀਂ ਖੁਸ਼ ਹਾਂ। ਪੁਲਸ ਨੇ ਸਾਨੂੰ ਜਾਗਰੂਕ ਕੀਤਾ ਅਤੇ ਅੱਗੇ ਤੋਂ ਅਸੀਂ ਹੈਲਮੇਟ ਜਾਂ ਸੀਟ ਬੈਲਟ ਪਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਗੇ।


Shyna

Content Editor

Related News