ਮੋਗਾ ਦੇ ਇਸ ਅਧਿਆਪਕ ਨੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਘਰ ’ਚ ਹੀ ਬਣਾ ਲਈ ਬਗੀਚੀ (ਤਸਵੀਰਾਂ)

Tuesday, Oct 05, 2021 - 12:15 PM (IST)

ਮੋਗਾ (ਵਿਪਨ): ਮੋਗਾ ਦੇ ਜਵਾਹਰ ਨਗਰ ’ਚ ਰਹਿਣ ਵਾਲੇ ਇਕ ਅਧਿਆਪਕ ਪਰਿਵਾਰ ਵਲੋਂ ਆਪਣੇ ਘਰ ਨੂੰ ਦਿੱਤਾ ਇਕ ਬਗੀਚੀ ਦਾ ਰੂਪ ਦਿੱਤਾ ਗਿਆ। ਘਰ ’ਚ ਪਈਆਂ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਵਰਤੋਂ ’ਚ ਨਹੀਂ ਆਉਂਦੀਆਂ, ਜਿਨ੍ਹਾਂ ’ਚ ਖਾਲੀ ਡੱਬੇ ਬੋਤਲਾ ਅਤੇ ਪਲਾਸਟਿਕ ਦੇ ਡੱਬੇ, ਜੂਤੇ ਅਤੇ ਹੋਰ ਸਾਮਾਨ ’ਚ ਪੌਦੇ ਲਗਾ ਕੇ ਘਰ ’ਚ ਇਕ ਬਗੀਚੀ ਬਣਾ ਦਿੱਤੀ।

PunjabKesari

ਇਸ ਬਗੀਚੀ ’ਚ 500 ਤੋਂ ਉੱਪਰ ਪੌਦੇ ਲਗਾ ਦਿੱਤੇ ਜੋ ਘਰ ਦੇ ਇਲਾਵਾ ਨੇੜੇ-ਤੇੜੇ ਦੇ ਘਰਾਂ ’ਚ ਵੀ ਆਕਸੀਜਨ ਦਿੰਦੇ ਹਨ, ਉੱਥੇ ਰਸੋਈ ਦੀ ਜੋ ਵੈਸਟੇਜ ਜਿਵੇਂ ਚਾਹ ਪੱਤੀ, ਸਬਜ਼ੀਆਂ ਅਤੇ ਫਲਾਂ ਦੇ ਛਿਲਕਿਆਂ ਨੂੰ ਸੁਕਾ ਕੇ ਉਨ੍ਹਾਂ ਦੇ ਖਾਦ ਵੀ ਇਨ੍ਹਾਂ ਪੌਦਿਆਂ ’ਚ ਪਾਉਂਦੇ ਹਨ, ਉੱਥੇ ਘਰ ਦਾ ਕੋਈ ਅਜਿਹਾ ਕੋਨਾ ਨਹੀਂ ਜਿੱਥੇ ਪੌਦੇ ਨਾ ਰੱਖੇ ਹੋਣ। ਘਰ ’ਚ ਪਤੀ-ਪਤਨੀ ਦੋ ਬੱਚੇ ਜਿਨ੍ਹਾਂ ਦੀ ਉਮਰ 14 ਸਾਲ ਅਤੇ 6 ਸਾਲ ਹੈ। ਇਸ ਬਗੀਚੀ ਦੀ ਦੇਖ-ਰੇਖ ਖੁਦ ਕਰਦੇ ਹਨ, ਉੱਥੇ ਦੂਰ-ਦੂਰ ਤੋਂ ਲੋਕ ਇਸ ਬਗੀਚੀ ਨੂੰ ਦੇਖਣ ਆਉਂਦੇ ਹਨ।

PunjabKesari

ਇਹ ਪਰਿਵਾਰ ਜਦੋਂ ਵੀ ਕੋਈ ਤਿਉਹਾਰ ਹੁੰਦਾ ਹੈ ਤਾਂ ਆਪਣੇ ਘਰ ’ਚ ਪੌਦੇ ਲਗਾ ਕੇ ਤਿਉਹਾਰ ਮਨਾਉਂਦੇ ਹਨ ਅਤੇ ਜਦੋਂ ਵੀ ਕੋਈ ਘਰ ਮਿਲਣ ਆਉਂਦਾ ਹੈ ਤਾਂ ਉਸ ਨੂੰ ਤੌਹਫੇ ’ਚ ਪੌਦਾ ਦਿੰਦੇ ਹਨ। ਇਸ ਪਰਿਵਾਰ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਘਰ ’ਚ ਇਕ ਪੌਦਾ ਜ਼ਰੂਰ ਲਗਾਓ ਅਤੇ ਇਸ ਨਾਲ ਵਾਤਾਵਰਣ ਸ਼ੁੱਧ ਰਹੇਗਾ। 

PunjabKesari

PunjabKesari

PunjabKesari


Shyna

Content Editor

Related News