ਉਮਰ 82 ਤੇ ਜੋਸ਼ 28 ਸਾਲਾਂ ਵਾਲਾ, ਪੁਰਾਣੀਆਂ ਖੁਰਾਕਾਂ ਕਰਵਾ ਰਹੀਆਂ ਨੇ ਬੱਲੇ-ਬੱਲੇ (ਵੀਡੀਓ)

10/20/2019 6:18:11 PM

ਮੋਗਾ (ਵਿਪਨ)—ਕਹਿੰਦੇ ਨੇ ਬੰਦਾ ਤੇ ਘੋੜਾ ਕਦੇ ਬੁੱਢਾ ਨਹੀਂ ਹੁੰਦਾ, ਜੇਕਰ ਉਸ ਨੂੰ ਸਹੀ ਤੇ ਪੂਰੀ ਖੁਰਾਕ ਮਿਲਦੀ ਰਹੇ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਹੀ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ, ਜਿਸ 'ਚੋਂ ਅੱਜ ਵੀ ਪੁਰਾਣੀਆਂ ਖਾਧੀਆਂ ਖੁਰਾਕਾਂ ਦਾ ਅਸਰ ਝਲਕਦਾ ਹੈ। ਜੋ ਵੇਖਣ ਨੂੰ ਤਾਂ 82 ਸਾਲਾਂ ਦਾ ਬਜ਼ੁਰਗ ਹੈ ਪਰ ਉਸ ਦੇ ਅੰਦਰਲਾ ਜੋਸ਼ 28 ਸਾਲਾਂ ਦੇ ਗੱਭਰੂਆਂ ਨੂੰ ਵੀ ਮਾਤ ਪਾਉਂਦਾ ਹੈ। ਗੱਲ ਕਰ ਰਹੇ ਹਾਂ ਮੋਗਾ ਦੇ ਪਿੰਡ ਧੱਲੇਕੇ ਦੇ ਰਹਿਣ ਵਾਲੇ ਸਰਦਾਰ ਮਹਿਤਾ ਸਿੰਘ ਦੀ। ਗੁਰੂ ਦਾ ਇਹ ਸਿੰਘ 82 ਸਾਲ ਦੀ ਉਮਰ 'ਚ ਵੀ ਹੱਥੀਂ ਕਿਰਤ ਕਰਦਾ ਹੈ ਤੇ ਪੂਰੀ ਚੜ੍ਹਦੀ ਕਲਾ 'ਚ ਰਹਿੰਦਾ ਹੈ।  

PunjabKesari

ਜਾਣਕਾਰੀ ਮੁਤਾਬਕ 82 ਸਾਲ ਦੀ ਉਮਰ 'ਚ ਵੀ ਮਹਿਤਾ ਸਿੰਘ ਨੂੰ ਕੋਈ ਬੀਮਾਰੀ ਨਹੀਂ ਹੈ। ਬਾਜ਼ਾਰੀ ਚੀਜ਼ਾਂ ਖਾਣ-ਪੀਣ ਤੋਂ ਪ੍ਰਹੇਜ ਕਰਨ ਵਾਲੇ ਮਹਿਤਾ ਸਿੰਘ ਦੀ ਖੁਰਾਣਾ ਘਰ ਦੀ ਰੋਟੀ ਤੇ ਦੁੱਧ-ਘਿਓ ਹੈ ਪਰ ਗੱਲ ਸਿਰਫ ਖੁਰਾਕ ਖਾਣ ਨਾਲ ਨਹੀਂ ਬਣਦੀ, ਉਸਨੂੰ ਪਚਾਉਣਾ ਵੀ ਲਾਜ਼ਮੀ ਹੈ ਤਾਂ ਮਹਿਤਾ ਸਿੰਘ ਸਾਰਾ ਦਿਨ ਖੇਤਾਂ ਤੇ ਘਰਾਂ 'ਚ ਪਸੀਨਾ ਵੀ ਵਹਾਉਂਦੇ ਹਨ।ਬਿਜਲੀ ਮਹਿਕਮੇ 'ਚੋਂ ਰਿਟਾਇਰਡ ਹੋਏ ਮਹਿਤਾ ਸਿੰਘ 20 ਸਾਲ ਕਬੱਡੀ ਖਿਡਾਰੀ ਰਹੇ। ਉਨ੍ਹਾਂ 100 ਤੋਂ ਵੱਧ ਸ਼ੀਲਡਾਂ ਤੇ ਇਨਾਮ ਜਿੱਤੇ ਹਨ। ਅੱਜ ਵੀ ਕਈ ਥਾਵਾਂ 'ਤੇ ਮਹਿਤਾ ਸਿੰਘ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਮਹਿਤਾ ਸਿੰਘ ਦਾ ਮੰਨਣਾ ਹੈ। ਕਿ ਜਿੰਨਾ ਹੋ ਸਕੇ, ਸਰੀਰ ਨੂੰ ਚਲਾਉਣਾ ਚਾਹੀਦਾ ਹੈ।

PunjabKesariਨਿੱਤਨੇਮ ਨਾਲ ਦਿਨ ਦੀ ਸ਼ੁਰੂਆਤ ਕਰਨ ਵਾਲੇ ਮਹਿਤਾ ਸਿੰਘ ਨੇ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਨਹੀਂ ਕੀਤਾ ਤੇ ਉਹ ਨੌਜਵਾਨ ਪੀੜ੍ਹੀ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇ ਰਹੇ ਹਨ। ਮਹਿਤਾ ਸਿੰਘ ਦੀ ਚੜ੍ਹਦੀ ਕਲਾ ਤੇ ਤੰਦਰੁਸਤੀ ਦਾ ਇਕ ਰਾਜ ਉਨ੍ਹਾਂ ਦਾ ਪਰਿਵਾਰ ਵੀ ਹੈ। ਮਹਿਤਾ ਸਿੰਘ ਦੀਆਂ 5 ਧੀਆਂ ਤੇ ਇਕ ਪੁੱਤ ਹੈ। ਜਿਨ੍ਹਾਂ ਦੇ ਅੱਗੋਂ ਬੱਚੇ ਵੀ ਜਵਾਨ ਹਨ। ਪਰਿਵਾਰ ਮਹਿਤਾ ਸਿੰਘ ਨੂੰ ਦਿਲ ਖੋਲ੍ਹ ਕੇ ਪਿਆਰ ਕਰਦਾ ਹੈ ਤੇ ਹਰ ਵੇਲੇ ਉਨ੍ਹਾਂ ਦੀ ਸੇਵਾ 'ਚ ਹਾਜ਼ਰ ਰਹਿੰਦਾ ਹੈ।


Shyna

Content Editor

Related News