ਮੋਗਾ ਰੈਲੀ : ਜਿਥੋਂ ਮੋਦੀ ਨੇ ਕੀਤੀ ਸੀ ਸ਼ੁਰੂਆਤ ਉਥੋਂ ਹੀ ਅੱਜ ਰਾਹੁਲ ਕਰਨਗੇ ਆਗਾਜ਼

Thursday, Mar 07, 2019 - 12:02 PM (IST)

ਮੋਗਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਜਿੱਤ ਦੇ ਇਰਾਦੇ ਨਾਲ ਕਾਂਗਰਸ ਮਿਸ਼ਨ-13 ਦਾ ਆਗਾਜ਼ ਵੀਰਵਾਰ ਨੂੰ ਮੋਗਾ ਦੇ ਪਿੰਡ ਕਿਲੀਚਾਹਲ ਤੋਂ ਕਰ ਰਹੀ ਹੈ। ਪੰਜਾਬ 'ਚ ਸਰਕਾਰ ਬਣਾਉਣ ਤੋਂ ਬਾਅਦ ਇਹ ਕਾਂਗਰਸ ਦੀ ਸਭ ਤੋਂ ਵੱਡੀ ਰੈਲੀ ਮੰਨੀ ਜਾ ਰਹੀ ਹੈ, ਜਿਸ 'ਚ ਕਰੀਬ ਢਾਈ ਲੱਖ ਲੋਕਾਂ ਦੇ ਬੈਠਣ ਤੇ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਹੈ। 

ਇਸ ਪ੍ਰੋਗਰਾਮ 'ਤੇ ਕਰੀਬ 2 ਕਰੋੜ ਖਰਚ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਦੇਣਗੇ। 2017 'ਚ ਕਾਂਗਰਸ ਦੀ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਹੀ ਹੋਈ ਸੀ। ਇਸ ਲਈ ਕਾਂਗਰਸ ਲੋਕ ਸਭਾ ਚੋਣਾਂ 'ਚ ਵੀ ਜਿੱਤ ਦੀ ਸ਼ੁਰੂਆਤ ਪੰਜਾਬ ਤੋਂ ਕਰਨਾ ਚਾਹੁੰਦੀ ਹੈ। 2014 'ਚ ਪੀ.ਐੱਮ. ਮੋਦੀ ਨੇ ਇਥੋਂ ਹੀ ਸ਼ੁਰੂਆਤ ਕੀਤੀ ਸੀ।  


author

Baljeet Kaur

Content Editor

Related News