ਮੋਗਾ ਰੈਲੀ ''ਚ ਬੋਲਣ ਦਾ ਮੌਕਾ ਨਾ ਮਿਲਣ ਤੋਂ ਨਵਜੋਤ ਸਿੱਧੂ ਨਾਰਾਜ਼
Saturday, Mar 09, 2019 - 12:32 PM (IST)
ਚੰਡੀਗੜ੍ਹ : ਕੁਝ ਮਹੀਨੇ ਪਹਿਲਾਂ 5 ਸੂਬਿਆਂ 'ਚ ਚੋਣਾਂ ਦੌਰਾਨ ਸਭ ਤੋਂ ਜ਼ਿਆਦ ਮੰਗ 'ਚ ਰਹਿਣ ਵਾਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹੀ ਸੂਬੇ 'ਚ ਹੋਈ ਰੈਲੀ ਦੌਰਾਨ ਦਰਕਿਨਾਰ ਕਰ ਦਿੱਤਾ ਗਿਆ, ਜਿਸ ਕਾਰਨ ਨਵਜੋਤ ਸਿੱਧੂ ਬੇਹੱਦ ਨਾਰਾਜ਼ ਚੱਲ ਰਹੇ ਹਨ। ਮੋਗਾ ਰੈਲੀ 'ਚ ਕਾਂਗਰਸ ਦੀ ਕਰਜ਼ਾ ਮੁਆਫੀ ਰੈਲੀ 'ਚ ਸਟੇਜ 'ਤੇ ਮੌਜੂਦ ਹੋਣ ਤੋਂ ਬਾਅਦ ਵੀ ਸਿੱਧੂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਰੈਲ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਹੀ ਬੋਲੇ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਮੈਂ ਵਧੀਆ ਬੁਲਾਰਾ ਨਹੀਂ ਹਾਂ ਅਤੇ ਨਾ ਹੀ ਵਧੀਆ ਪ੍ਰਚਾਰਕ ਹਾਂ। ਉਨ੍ਹਾਂ ਨੇ ਕਿਹਾ ਕਿ ਮੇਰੇ ਤੋਂ ਸੰਬੋਧਨ ਕਰਾਇਆ ਜਾਣਾ ਚਾਹੀਦਾ ਸੀ ਜਾਂ ਨਹੀਂ, ਇਹ ਤਾਂ ਪਾਰਟੀ ਦਾ ਕੰਮ ਸੀ ਪਰ ਪਾਰਟੀ ਨੇ ਮੈਨੂੰ ਬੋਲਣ ਦਾ ਮੌਕਾ ਨਾ ਦੇ ਕੇ ਮੇਰੀ ਥਾਂ ਦਿਖਾ ਦਿੱਤੀ ਹੈ।