ਮੋਗਾ ਦੇ ਰਹਿਣ ਵਾਲੇ ਰਜਿੰਦਰ ਖੋਸਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਪਹਿਲ

Friday, Mar 20, 2020 - 12:43 PM (IST)

ਮੋਗਾ ਦੇ ਰਹਿਣ ਵਾਲੇ ਰਜਿੰਦਰ ਖੋਸਾ ਦੀ ਕੋਰੋਨਾ ਵਾਇਰਸ ਨੂੰ ਲੈ ਕੇ ਵੱਡੀ ਪਹਿਲ

ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਲੋਕ ਸਹਿਮੇ ਹੋਏ ਹਨ, ਉੱਥੇ ਹੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵਲੋਂ ਵੀ ਵੱਖ-ਵੱਖ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਹੁਣ ਤੱਕ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਵੈਕਸੀਨ ਨਹੀਂ ਆਈ ਪਰ ਭਾਰਤ ਦਾ ਪਹਿਲਾ ਸ਼ਖਸ ਅਜਿਹਾ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਜੋ ਵੀ ਦੁਨੀਆ ਦੀ ਖੋਜ ਕੇਂਦਰ ਕਾਰਗਰ ਵੈਕਸੀਨ ਦਾ ਦਾਅਵਾ ਕਰੇਗਾ ਉਹ ਆਪਣਾ ਸਰੀਰ ਟੈਸਟ ਦੇ ਲਈ ਅਤੇ ਮਨੁੱਖਤਾ ਦੇ ਭਲੇ ਲਈ ਦੇ ਦੇਣਗੇ।

PunjabKesari

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਜਿੰਦਰ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਬਹੁਤ ਵੱਡਾ ਕੰਮ ਹੋਵੇਗਾ ਪਰ ਉਨ੍ਹਾਂ ਦੇ ਸਰੀਰ 'ਤੇ ਖੋਜ ਕਰਕੇ ਕੋਰੋਨਾ ਵਾਇਰਸ ਨਾਲ ਲੜਨ ਲਈ ਵੈਕਸੀਨ ਤਿਆਰ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਦੇਸ਼ 'ਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਿਸ ਦੇ ਚੱਲਦੇ ਸਕੂਲ, ਕਾਲਜ, ਬੱਸਾਂ ਪੰਜਾਬ 'ਚ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਲਈ ਉਨ੍ਹਾਂ ਨੇ ਅੱਜ ਫੈਸਲਾ ਕੀਤਾ ਹੈ ਕਿ ਉਹ ਆਪਣਾ ਸਰੀਰ ਡੋਨੇਟ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਪਹਿਲਾਂ ਮੈਨੂੰ ਕੋਰੋਨਾ ਨਾਲ ਪੀੜਤ ਕੀਤਾ ਜਾਵੇਗਾ, ਉਸ ਦੇ ਬਾਅਦ ਵੈਕਸੀਨ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਕੁਰਬਾਨੀਆਂ ਕਰਦੀ ਆਈ ਹੈ ਅਤੇ ਮੈਨੂੰ ਮਾਣ ਹੋਵੇਗਾ ਕਿ ਜੇਕਰ ਮੇਰੇ ਸਰੀਰ ਤੋਂ ਨਿਰੱਖਣ ਕਰਕੇ ਕੋਈ ਵੈਕਸੀਨ ਕੋਰੋਨਾ ਵਾਇਰਸ ਦੇ ਲਈ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਜਾਂਚ ਦੌਰਾਨ ਉਸ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਬਾਅਦ ਉਨ੍ਹਾਂ ਨੂੰ ਪਿਆਰ ਕਰਨ ਵਾਲੇ, ਦੇਸ਼ ਵਾਸੀ ਅਤੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੀ ਕੁਰਬਾਨੀ 'ਤੇ ਮਾਣ ਮਹਿਸੂਸ ਹੋਵੇਗਾ, ਕਿਉਂਕਿ ਇਹ ਫੈਸਲਾ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਲਿਆ ਹੈ।

ਇਹ ਵੀ ਪੜ੍ਹੋ; ਅਜਨਾਲਾ 'ਚ ਵੱਡੀ ਵਾਰਦਾਤ : ਪੁੱਤ ਨੇ ਪਿਤਾ ਤੇ ਦਾਦੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਉੱਥੇ ਰਜਿੰਦਰ ਦੀ ਇਸ ਪਹਿਲ ਤੇ ਉਸ ਦੇ ਦੋਸਤਾਂ ਨੇ ਵੀ ਸੁਆਗਤ ਕੀਤਾ ਹੈ ਅਤੇ ਕਿਹਾ ਹੈ ਕਿ ਰਾਜਿੰਦਰ ਦੇ ਇਸ ਪਹਿਲ ਨਾਲ ਸਾਨੂੰ ਖੁਸ਼ੀ ਹੈ, ਕਿਉਂਕਿ ਅੱਜ ਪੂਰਾ ਦੇਸ਼ ਕੋਰੋਨਾ ਦੇ ਡਰ ਤੋਂ ਸਹਿਮਿਆਂ ਹੋਇਆ ਹੈ।


author

Shyna

Content Editor

Related News