ਮੋਗਾ ਦੇ ਪੰਜਾਬੀ ਨੌਜਵਾਨ ਦਾ ਮਨੀਲਾ ਵਿਖੇ ਕਤਲ

Saturday, Oct 10, 2020 - 10:45 PM (IST)

ਮੋਗਾ ਦੇ ਪੰਜਾਬੀ ਨੌਜਵਾਨ ਦਾ ਮਨੀਲਾ ਵਿਖੇ ਕਤਲ

ਧਰਮਕੋਟ/ਜ਼ੀਰਾ, (ਅਕਾਲੀਆਂ ਵਾਲਾ)- ਫ਼ਤਿਹਗੜ੍ਹ ਪੰਜਤੂਰ ਦੇ ਨੇੜਲੇ ਪਿੰਡ ਬੱਲ ਦਾ ਨੌਜਵਾਨ ਭਗਵੰਤ ਸਿੰਘ ਸੇਖੋਂ ਜਿਸ ਦਾ ਮਨੀਲਾ ਵਿਖੇ ਕਤਲ ਕਰ ਦਿੱਤਾ ਗਿਆ ਸੀ, ਉਸ ਦੀ ਅੱਜ ਲਾਸ਼ ਆਪਣੇ ਵਤਨ ਪੁੱਜ ਗਈ ਹੈ। ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਸ ਨੇ ਮਨੀਲਾ ਜਾਣ ਦਾ ਰਾਹ ਚੁਣਿਆ। ਉਸ ਨੇ ਮਨੀਲਾ ਜਾ ਕੇ ਜਿਥੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕੀਤਾ, ਉੱਥੇ ਅਨੇਕਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਸਵਾਰਥ ਮਨੀਲਾ ਵਿਚ ਕਾਰੋਬਾਰ ਸ਼ੁਰੂ ਕਰਵਾ ਕੇ ਦਿੱਤੇ। ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਪਿੰਡ ਬੱਲ ਦਾ ਹਰੇਕ ਬਸ਼ਿੰਦਾ ਉਦਾਸ ਨਜ਼ਰ ਆ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਦੇ ਆਗੂ ਸ਼ਮਿੰਦਰ ਸਿੰਘ ਖਿੰਡਾ ਪੁੱਜੇ, ਜਿਨ੍ਹਾਂ ਨੇ ਪੰਜਾਬੀਆਂ ਦੀ ਸੁਰੱਖਿਆ ਲਈ ਉਥੋਂ ਦੀ ਸਰਕਾਰ ਕੋਲੋਂ ਮੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਉਸਦੇ ਸਾਲੇ ਦਾ ਵੀ ਮਨੀਲਾ ਵਿਖੇ ਕੁੱਝ ਦਿਨ ਪਹਿਲਾ ਕਤਲ ਕਰ ਦਿੱਤਾ ਗਿਆ ਸੀ।


author

Bharat Thapa

Content Editor

Related News