ਪੰਜਾਬ ’ਚ ਮਿਲਿਆ ਕੋਰੋਨਾ ਵਾਇਰਸ ਵਰਗਾ ਫੁੱਲ, ਵੇਖ ਹਰ ਕੋਈ ਹੋਇਆ ਹੈਰਾਨ (ਤਸਵੀਰਾਂ)
Monday, Sep 21, 2020 - 10:15 AM (IST)
ਮੋਗਾ (ਸੰਦੀਪ ਸ਼ਰਮਾ) : ਪਿਛਲੇ ਕਈ ਮਹੀਨਿਆਂ ਤੋਂ ਕੋਰੋਨਾ ਵਾਇਰਸ ਦੀ ਦਹਿਸ਼ਤ ਅਤੇ ਇਸ ਦੇ ਫੇਲ੍ਹਣ ਨਾਲ ਬਣੇ ਗੰਭੀਰ ਹਾਲਾਤਾਂ ਦੇ ਚੱਲਦੇ ਹਰ ਇਕ ਦੀ ਮਾਨਸਿਕਤਾ ਉਤੇ ਹਰ ਸਮੇਂ ਕੋਰੋਨਾ ਵਾਇਰਸ ਹੀ ਭਾਰੀ ਪੈ ਰਿਹਾ ਹੈ। ਇਸ ਦੇ ਚੱਲਦੇ ਲੋਕ 24 ਘੰਟੇ ਹੀ ਇਸ ਮਹਾਮਾਰੀ ਨਾਲ ਖੁਦ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਯਤਨਸ਼ੀਲ ਹਨ।
ਇਸ ਸੋਚ ਨਾਲ ਗ੍ਰਸਤ ਅਤੇ ਇਸ ਮਹਾਮਾਰੀ ਤੋਂ ਬਚਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵੀ ਐਡਵੋਕੇਟ ਵਰਿੰਦਰ ਅਰੋੜਾ ਨੂੰ ਸਥਾਨਕ ਗੁਰੂ ਨਾਨਕ ਕਾਲਜ ਦੀ ਗਰਾਉਂਡ ਵਿਚ ਸਵੇਰੇ ਦੀ ਸੈਰ ਕਰਦੇ ਇਕ ਦਮ ਹੈਰਾਨੀਜਨਕ ਦ੍ਰਿਸ਼ ਦਿਖਾਈ ਦਿੱਤਾ। ਉਸਦੀ ਨਜ਼ਰ ਇਕ ਦਰੱਖ਼ਤ ’ਤੇ ਪਈ, ਜਿਸ ’ਤੇ ਕੋਰੋਨਾ ਵਾਇਰਸ ਦੀ ਸ਼ਕਲ ਵਰਗੇ ਫੁੱਲ ਲੱਗੇ ਦੇਖੇ ਗਏ। ਉਨ੍ਹਾਂ ਨੇ ਗੁਗਗਲ ਦੇ ਰਾਹੀਂ ਇਸ ਦਰੱਖ਼ਤ ਦੀ ਕਿਸਮ ਨੂੰ ਲੱਭਣ ਦਾ ਯਤਨ ਕੀਤਾ ਗਿਆ ਤਾਂ ਕੋਰੋਨਾ ਵਾਇਰਸ ਦੀ ਸ਼ਕਲ ਵਰਗੇ ਫੁੱਲ ਵਾਲੇ ਇਸ ਦਰੱਖ਼ਤ ਦਾ ਨਾਮ ਕਦਮ ਦਰੱਖਤ ਹੈ, ਜੋ ਦੁਰਲੱਭ ਸਥਾਨਾਂ ਤੇ ਹੀ ਦੇਖਣ ਨੂੰ ਮਿਲਦਾ ਹੈ।