ਮੋਗਾ ''ਚ ਕਬੂਤਰਾਂ ਦੀ ਬਾਜ਼ੀ ਲਾਉਂਦੇ 7 ਗ੍ਰਿਫਤਾਰ, 27 ਨਾਮਜ਼ਦ

Wednesday, Jul 08, 2020 - 12:31 PM (IST)

ਮੋਗਾ ''ਚ ਕਬੂਤਰਾਂ ਦੀ ਬਾਜ਼ੀ ਲਾਉਂਦੇ 7 ਗ੍ਰਿਫਤਾਰ, 27 ਨਾਮਜ਼ਦ

ਮੋਗਾ (ਆਜ਼ਾਦ) : ਮਹਿਣਾ ਪੁਲਸ ਨੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਕਬੂਤਰਬਾਜ਼ੀ ਲਾਉਣ ਵਾਲੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣੇਦਾਰ ਨੈਬ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਪਿੰਡ ਧੂੜਕੋਟ ਕਲਾਂ ਕੋਲ ਪੁੱਜੇ ਤਾਂ ਦੋਸ਼ੀ ਪਿੰਡ ਦੀ ਧਰਮਸ਼ਾਲਾ 'ਚ ਇਕੱਠੇ ਹੋ ਕੇ ਕਬੂਤਰਾਂ ਦੀ ਬਾਜ਼ੀ ਲਾ ਰਹੇ ਸਨ, ਅਜਿਹਾ ਕਰ ਕੇ ਉਹ ਮਾਣਯੋਗ ਡਿਪਟੀ ਕਮਿਸ਼ਨਰ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ।

ਪੁਲਸ ਨੇ ਉਕਤ ਮਾਮਲੇ 'ਚ ਜਸਕੀਰਤ ਸਿੰਘ ਨਿਵਾਸੀ ਪਿੰਡ ਧੂੜਕੋਟ ਕਲਾਂ, ਯਾਦਵਿੰਦਰ ਸਿੰਘ ਨਿਵਾਸੀ ਪਿੰਡ ਧੂੜਕੋਟ ਟਾਹਲੀਵਾਲਾ, ਗੁਰਪ੍ਰੀਤ ਸਿੰਘ ਨਿਵਾਸੀ ਨਿਹਾਲ ਸਿੰਘ ਵਾਲਾ, ਗਗਨ ਵੜੈਚ ਲੁਧਿਆਣਾ, ਜਗਜੀਤ ਸਿੰਘ ਪਿੰਡ ਚਾਚੜੀ ਲੁਧਿਆਣਾ, ਕੁਲਦੀਪ ਸਿੰਘ ਡਰੋਲੀ ਭਾਈ, ਵਿਜੇ ਸਿੰਘ ਖੋਸਾ ਕੋਟਲਾ ਸਮੇਤ 15-20 ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ 7 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News