ਮੋਗਾ ’ਚ ਵੱਡੀ ਵਾਰਦਾਤ, ਕਿਰਚਾਂ ਮਾਰ ਕੇ ਦੋ ਵਿਅਕਤੀਆਂ ਦਾ ਕਤਲ

Friday, Oct 15, 2021 - 02:43 PM (IST)

ਮੋਗਾ ’ਚ ਵੱਡੀ ਵਾਰਦਾਤ, ਕਿਰਚਾਂ ਮਾਰ ਕੇ ਦੋ ਵਿਅਕਤੀਆਂ ਦਾ ਕਤਲ

ਨੱਥੂਵਾਲਾ ਗਰਬੀ ( ਰਾਜਵੀਰ ਭਲੂਰੀਆ): ਬੀਤੇ ਲੰਘੀ 14-15 ਅਕਤੂਬਰ ਦੀ ਰਾਤ ਨੂੰ ਪਾਲ ਸਿੰਘ (ਉਮਰ 42 ਸਾਲ) ਪੁੱਤਰ/ਕਰਤਾਰ ਸਿੰਘ ਅਤੇ ਜਸਵਿੰਦਰ ਸਿੰਘ (ਉਮਰ 52 ਸਾਲ) ਪੁੱਤਰ/ਹਰਦਿਆਲ ਸਿੰਘ ਦੋਵੇਂ ਪਿੰਡ ਝੰਡੇਆਣਾ ਗਰਭੀ,ਥਾਣਾ ਸਦਰ ਮੋਗਾ, ਦਾ ਨਜ਼ਦੀਕੀ ਪਿੰਡ ਨਾਥੇਵਾਲਾ ਵਿਖੇ ਕਤਲ ਹੋ ਜਾਣ ਦਾ ਦੁਖ਼ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।ਜ਼ਿਲ੍ਹਾ ਮੋਗਾ ਨੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਦੋਵੇਂ ਨਾਥੇਵਾਲਾ ਵਿਖੇ ਖੇਤੀ ਕਰਦੇ ਸਨ ਅਤੇ ਸਬਜ਼ੀਆਂ ਆਦਿ ਲਗਾਉਂਦੇ ਸਨ। ਬੀਤੇ ਰਾਤ ਉਨ੍ਹਾਂ ਦੀ ਜ਼ਮੀਨ ਦੇ ਨਾਲ ਵਾਲੇ ਨਾਥੇਵਾਲਾ ਪਿੰਡ ਦੇ ਆਦਮੀ ਨੇ ਹੀ ਤੇਜ਼ਧਾਰ ਹਥਿਆਰ ਕਿਰਚ ਮਾਰ ਕੇ ਦੋਹਾ ਦਾ ਕਤਲ ਕਰ ਦਿੱਤਾ ਅਤੇ ਮੌਕੇ ਤੋ ਫਰਾਰ ਹੋ ਗਿਆ।

ਇਹ ਵੀ ਪੜ੍ਹੋ ਮੋਗਾ ’ਚ ਦਰਦਨਾਕ ਹਾਦਸਾ, ਘਰ ’ਚ ਬਣਾਈ ਕੱਚੀ ਖੂਹੀ ’ਚ ਡਿੱਗੀ ਢਾਈ ਸਾਲਾ ਧੀ, ਬਚਾਉਣ ਲਈ ਮਾਂ-ਪਿਓ ਨੇ ਵੀ ਮਾਰੀ ਛਾਲ

PunjabKesari

ਘਟਨਾ ਦਾ ਕਾਰਨ ਇਹ ਸੀ ਕਿ ਪਾਲ ਸਿੰਘ ਅਤੇ ਜਸਵਿੰਦਰ ਸਿੰਘ ਨੇ ਦੋਸ਼ੀ ਦੀ ਜ਼ਮੀਨ ਦੇ ਨਾਲ ਜ਼ਮੀਨ ਠੇਕੇ ’ਤੇ ਲਈ ਸੀ  ਇਹ ਜ਼ਮੀਨ ਪਹਿਲਾਂ ਫਰਾਰ ਦੋਸ਼ੀ ਕੋਲ ਠੇਕੇ 'ਤੇ ਸੀ। ਜਿਸ ਕਰਕੇ  ਇੰਨਾ ਦਾ ਆਪਸੀ ਝਗੜਾ ਹੋਇਆ ਮੰਨਿਆ ਜਾ ਰਿਹਾ ਹੈ।ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਮੌਕੇ ਤੇ ਮੋਗਾ ਦੇ ਐੱਸ.ਐੱਸ.ਪੀ.ਡੀ.ਐੱਸ.ਪੀ.ਬਾਘਾਪੁਰਾਣਾ ਅਤੇ ਹੋਰ ਅਫ਼ਸਰ ਮੌਜੂਦ ਸਨ।

ਇਹ ਵੀ ਪੜ੍ਹੋ :  ਮੁੱਖ ਮੰਤਰੀ ਚੰਨੀ ਦੀ ਸਾਦਗੀ ਮੁੜ ਚਰਚਾ ’ਚ, ਵਰਕਰਾਂ ਦਾ ਇਕੱਠ ਵੇਖ ਮਿਲਣ ਲਈ ਟੱਪੇ ਬੈਰੀਕੇਡ


author

Shyna

Content Editor

Related News