ਮੋਗਾ ਹੱਤਿਆਕਾਂਡ 'ਚ ਹੋਏ ਅਹਿਮ ਖੁਲਾਸੇ

Monday, Feb 17, 2020 - 02:05 PM (IST)

ਮੋਗਾ (ਸੰਜੀਵ): ਪਹਿਲੀ ਪਤਨੀ ਤੋਂ ਹੋਈ ਧੀ ਨੂੰ ਆਈਲੈਟਸ ਕਰਵਾ ਕੇ ਪੰਜਾਬ ਪੁਲਸ ਦਾ ਹੌਲਦਾਰ ਵਿਦੇਸ਼ ਭੇਜਣਾ ਚਾਹੁੰਦਾ ਸੀ, ਇਸ ਲਈ ਦੂਜੀ ਪਤਨੀ ਨੂੰ ਪੇਕੇ ਵਾਲਿਆਂ ਨਾਲ ਸਾਂਝੇ ਕਾਰੋਬਾਰ ਦਾ ਵਾਰ-ਵਾਰ ਹਿਸਾਬ ਮੰਗ ਰਿਹਾ ਸੀ। ਸਹੁਰੇ ਵਾਲੇ ਇਸ ਲਈ ਉਸ ਨੂੰ ਹਿਸਾਬ ਨਹੀਂ ਦੇ ਰਹੇ ਸਨ ਕਿ ਉਹ ਧੀ ਨੂੰ ਸਾਰਾ ਧਨ ਨਾ ਦੇ ਦੇਵੇ। ਹਿਸਾਬ ਦੇਣ ਦੀ ਬਜਾਣੇ ਸਹੁਰੇ ਵਾਲਿਆਂ ਨੇ ਕੁਲਵਿੰਦਰ ਦੀ ਧੀ 'ਤੇ ਕੁਮੈਂਟ ਕਰ ਦਿੱਤਾ। ਇਸ ਨਾਲ ਗੁੱਸੇ 'ਚ ਆਏ ਹੌਲਦਾਰ ਨੇ ਐਤਵਾਰ ਤੜਕੇ ਏ.ਕੇ. 47 ਨਾਲ ਪਤਨੀ, ਸੱਸ, ਸਾਲੇ ਅਤੇ ਸਾਲੇਹਾਰ ਨੂੰ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤਾ, ਸਾਲੇ ਦੀ 10 ਸਾਲ ਦੀ ਧੀ ਨੂੰ ਵੀ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਸਹੁਰੇ ਛੋਟੇ ਸਾਲੇ ਅਤੇ 3 ਹੋਰ ਬੱਚਿਆਂ ਨੇ ਗੁਆਂਢੀ ਦੇ ਘਰ ਲੁੱਕ ਕੇ ਜਾਨ ਬਚਾਈ। ਹੱਤਿਆ ਦੇ ਬਾਅਦ ਉਸ ਨੇ ਸਰੈਂਡਰ ਕਰ ਦਿੱਤਾ।

ਪਿੰਡ ਸੈਦ ਜਲਾਲਪੁਰ ਨਿਵਾਸੀ ਬੋਹੜ ਸਿੰਘ ਨੇ ਦੱੱਸਿਆ ਕਿ 22 ਸਾਲ ਪਹਿਲਾਂ ਉਨ੍ਹਾਂ ਦੀ ਧੀ ਰਾਜਿੰਦਰ ਦਾ ਵਿਆਹ ਕੁਲਵਿੰਦਰ ਨਾਲ ਹੋਇਆ ਸੀ। ਕੁਲਵਿੰਦਰ ਦਾ ਇਹ ਦੂਜਾ ਵਿਆਹ ਸੀ। ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਉਸ ਦੇ ਇਕ ਮੁੰਡਾ ਅਤੇ ਇਕ ਕੁੜੀ ਹੈ। ਕੁਲਵਿੰਦਰ ਨੇ ਸਹੁਰੇ ਵਾਲਿਆਂ ਨਾਲ ਮਿਲ ਕੇ ਸੂਰ ਫਾਰਮ ਖੋਲ੍ਹਿਆ ਸੀ, ਜੋ ਕਿ ਸਹੁਰੇ ਵਾਲੇ ਦੇਖ ਰਹੇ ਸਨ। ਇਸ ਦੇ ਹਿਸਾਬ-ਕਿਤਾਬ ਨੂੰ ਲੈ ਕੇ ਪਤਨੀ ਅਤੇ ਉਸ ਦੇ ਪੇਕੇ ਵਾਲਿਆਂ ਨਾਲ ਝਗੜਾ ਹੋ ਗਿਆ ਸੀ।

PunjabKesari

ਸਾਰਿਆਂ 'ਤੇ ਸੁੱਤੇ ਹੋਏ ਕੀਤੀ ਤਾਬਤੋੜ-ਫਾਇਰਿੰਗ
ਸ਼ਨੀਵਾਰ ਨੂੰ ਇਸੇ ਗੱਲ ਨੂੰ ਲੈ ਕੇ ਕੁਲਵਿੰਦਰ ਦੂਜੀ ਪਤਨੀ ਦੇ ਪੁੱਤਰ ਨੂੰ ਕੁੱਟ ਰਿਹਾ ਸੀ ਤਾਂ ਸਹੁਰੇ ਵਾਲਿਆਂ ਨੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਸ ਦੀ ਧੀ 'ਤੇ ਗਲਤ ਕੁਮੈਂਟ ਕਰ ਦਿੱਤਾ। ਇਸ 'ਤੇ ਕੁਲਵਿੰਦਰ ਨੂੰ ਥਾਣੇ ਬੁਲਾਇਆ ਗਿਆ ਪਰ ਉਹ ਨਹੀਂ ਗਿਆ। ਐਤਵਾਰ ਸਵੇਰੇ 5 ਵਜੇ ਐੱਸ.ਟੀ.ਐੱਫ. ਦੇ ਨਾਲ ਰੇਡ 'ਤੇ ਜਾਣ ਦੀ ਗੱਲ ਕਹਿ ਕੇ ਉਸ ਨੇ ਪੁਲਸ ਲਾਈਨ ਏ.ਕੇ. 47 ਜਾਰੀ ਕਰਵਾ ਲਿਆ ਅਤੇ ਸਵੇਰੇ ਕਰੀਬ 6.30 ਵਜੇ ਸਹੁਰੇ ਜਾ ਕੇ ਸੁੱਤੇ ਹੋਏ ਮੈਂਬਰਾਂ 'ਤੇ ਫਾਇਰਿੰਗ ਕਰ ਦਿੱਤੀ, ਜਿਸ 'ਚ ਉਸ ਦੀ ਪਤਨੀ ਰਾਜਿੰਦਰ ਕੌਰ (42), ਸੱਸ ਸੁਖਵਿੰਦਰ (65), ਸਾਲਾ ਜਸਕਰਨ (40) ਅਤੇ ਸਾਲੇਹਾਰ ਇੰਦਰਜੀਤ ਕੌਰ (35) ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਸਾਲੇ ਦੀ 10 ਸਾਲ ਦੀ ਧੀ ਜਸਪ੍ਰੀਤ ਗੰਭੀਰ ਜ਼ਖਮੀ ਹੈ।

ਪੁਲਸ ਦੀ ਵੱਡੀ ਲਾਪਰਵਾਹੀ, ਅਸਲਾ ਦੇਣ ਦੀ ਮਨਾਹੀ ਸੀ ਫਿਰ ਵੀ ਜਾਰੀ ਕੀਤਾ
1. ਦੋਸ਼ੀ ਨੇ 5 ਸਾਲ ਪਹਿਲਾਂ ਦੀਵਾਲੀ ਦੀ ਰਾਤ ਨੂੰ ਏ.ਕੇ. 47 ਨਾਲ ਘਰ ਦੀ ਛੱਤ 'ਤੇ 75 ਫਾਇਰ ਕੀਤੇ। ਇਸ 'ਤੇ ਕੇਸ ਦਰਜ ਕਰਕੇ ਉਸ ਨੂੰ ਸਸਪੈਂਡ ਕਰ ਗ੍ਰਿਫਤਾਰ ਕਰ ਲਿਆ ਸੀ। ਭਵਿੱਖ 'ਚ ਉਸ ਨੂੰ ਅਸਲਾ ਨਾ ਦੇਣ ਨੂੰ ਕਿਹਾ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਅਸਲਾ ਦੇ ਦਿੱਤਾ ਗਿਆ।
2. ਹੌਲਦਾਰ ਸ਼ਨੀਵਾਰ ਰਾਤ 12 ਵਜੇ ਨਸ਼ੇ 'ਚ ਸਹੁਰੇ ਘਰ ਪਹੁੰਚਿਆ ਅਤੇ ਉੱਥੇ ਮਾਰਕੁੱਟ ਸ਼ੁਰੂ ਕਰ ਦਿੱਤੀ। ਸਹੁਰੇ ਵਾਲਿਆਂ ਨੇ ਪੁਲਸ ਨੂੰ ਸੂਚਿਤ ਕੀਤਾ। ਸਵੇਰੇ ਢਾਈ ਵਜੇ ਪੁਲਸ ਆਈ ਅਤੇ ਕੁਲਵਿੰਦਰ ਨੂੰ ਨਾਲ ਲੈ ਗਈ। ਫਿਰ ਉਸ ਨੂੰ ਛੱਡ ਦਿੱਤਾ। ਇਸ ਦੇ ਬਾਅਦ ਏ.ਕੇ. 47 ਲਿਆ ਕੇ ਉਸ ਨੇ ਐਤਵਾਰ ਸਵੇਰੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ।


Shyna

Content Editor

Related News