ਮੋਗਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)

Saturday, Sep 28, 2019 - 01:24 PM (IST)

ਮੋਗਾ 'ਚ ਔਰਤ ਦਾ ਬੇਰਹਿਮੀ ਨਾਲ ਕਤਲ (ਤਸਵੀਰਾਂ)

ਮੋਗਾ (ਗੋਪੀ ਰਾਊਕੇ)—ਮੋਗਾ ਜ਼ਿਲੇ 'ਚ ਪੈਂਦੇ ਕੋਟ ਈਸੇ ਖਾਂ ਦੇ ਘਲੋਟੀ ਰੋਡ 'ਤੇ ਦਾਣਾ ਮੰਡੀ ਦੇ ਸਾਹਮਣੇ ਰਹਿੰਦੀ ਇੱਕ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾ ਦੀ ਪਛਾਣ ਬਲਵੀਰਾਂ ਰਾਣੀ ਪਤਨੀ ਸਵ. ਦੇਸ ਰਾਜ (ਘਲੋਟੀ ਖ਼ੁਰਦ) ਦੇ ਰੂਪ 'ਚ ਹੋਈ ਹੈ। ਦੱਸਣਯੋਗ ਹੈ ਕਿ ਬਲਵੀਰਾਂ ਰਾਣੀ ਐੱਲ. ਆਈ. ਸੀ ਦੇ ਬੀਮਿਆਂ ਦਾ ਕੰਮ ਕਰਦੀ ਸੀ ਅਤੇ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ। ਉਸ ਦੀ ਇਕ ਧੀ ਹੈ, ਜਿਸ ਦਾ ਵਿਆਹ ਜਲੰਧਰ 'ਚ ਹੋਇਆ ਹੈ।

PunjabKesari

ਘਟਨਾ ਦਾ ਪਤਾ ਨਜ਼ਦੀਕੀਆਂ ਨੂੰ ਸਵੇਰ ਵੇਲੇ ਲੱਗਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਯਾਦਵਿੰਦਰ ਸਿੰਘ ਅਤੇ ਥਾਣਾ ਮੁਖੀ ਅਮਰਜੀਤ ਸਿੰਘ ਵਲੋਂ ਹੱਤਿਆ ਦੇ ਇਸ ਮਾਮਲੇ 'ਚ ਮੁੱਢਲੀ ਜਾਂਚ ਕੀਤੀ ਜਾ ਰਹੀ ਹੈ। ਇਸ ਔਰਤ ਦਾ ਕਤਲ ਕਿਉਂ ਕੀਤਾ ਗਿਆ ਇਸ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸਕੀ।


author

Shyna

Content Editor

Related News