ਚੰਗੀ ਖ਼ਬਰ : ਮੋਗਾ ਦੇ ਵਿਧਾਇਕ ਨੇ ਜਿੱਤੀ ''ਕੋਰੋਨਾ'' ਦੀ ਜੰਗ, ਦੁਆਵਾਂ ਲਈ ਲੋਕਾਂ ਦਾ ਕੀਤਾ ਧੰਨਵਾਦ
Wednesday, Aug 26, 2020 - 09:19 AM (IST)
ਮੋਗਾ (ਗੋਪੀ ਰਾਊਕੇ) : ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਮਹਾਮਾਰੀ ਦੌਰਾਨ ਵਿਧਾਨ ਸਭਾ ਹਲਕਾ ਮੋਗਾ 'ਚ ਲੋਕਾਂ ਦੀ ਸੇਵਾ ਕਰਦਿਆਂ ਇਸ ਬੀਮਾਰੀ ਦੀ ਚਪੇਟ 'ਚ ਆਏ ਵਿਧਾਇਕ ਹਰਜੋਤ ਕਮਲ ਨੇ ਆਖ਼ਿਰਕਾਰ ਆਪਣੇ ਦ੍ਰਿੜ ਇਰਾਦੇ ਨਾਲ ਕੋਰੋਨਾ ਜੰਗ ਜਿੱਤ ਲਈ ਹੈ। ਵਿਧਾਇਕ ਦੀ ਜਿਉਂ ਹੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਤਾਂ ਵਿਧਾਇਕ ਦੇ ਸਿਹਤਯਾਬ ਹੋਣ ਲਈ ਅਰਜੋਈਆਂ ਕਰ ਰਹੇ ਮੋਗਾ ਹਲਕੇ ਦੇ ਲੋਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਜੱਥੇਦਾਰ ਖਿਲਾਫ਼ ਫਿਰ ਕੱਢੀ ਭੜਾਸ, ਜਾਣੋ ਕੀ ਬੋਲੇ
ਵਿਧਾਇਕ ਨੂੰ ਇਹ ਪੁੱਛੇ ਜਾਣ ’ਤੇ ਕਿ ਰਿਪੋਰਟ ਨੈਗੇਟਿਵ ਆਉਣ ’ਤੇ ਸਭ ਤੋਂ ਪਹਿਲਾਂ ਕਿਸ ਨੂੰ ਦੱਸਣ ਦੀ ਇੱਛਾ ਹੋਈ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੇਰੀ ਇਸ ਫਤਿਹ ਬਾਰੇ ‘ਮਿਸ਼ਨ ਫਤਹਿ’ ਦੇ ਰੂਹੇ ਰਵਾਂਅ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸਿਆ ਜਾਵੇ ਕਿਉਂਕਿ ਮੇਰੇ ਬੀਮਾਰ ਹੋਣ ’ਤੇ ਜਿਸ ਕਦਰ ਉਨ੍ਹਾਂ ਆਪਣੇ ਪੁੱਤਰ ਵਾਂਗ ਮੇਰੀ ਮਿਜਾਜ਼ ਪੁਰਸ਼ੀ ਕੀਤੀ ਅਤੇ ਮੇਰਾ ਹੌਂਸਲਾ ਵਧਾਇਆ, ਉਨ੍ਹਾਂ ਪਲਾਂ ਤੋਂ ਬਾਅਦ ਮੇਰੀ ਸਿਹਤ ਦਿਨੋਂ-ਦਿਨ ਸਹੀ ਹੁੰਦੀ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਗੰਡਾਸੇ-ਦਾਤਰਾਂ ਨਾਲ ਵੱਢਿਆ ਨੌਜਵਾਨ, ਖੂਨ ਦੀਆਂ ਵਗਦੀਆਂ ਧਾਰਾਂ ਦੇਖ ਕੰਬੀ ਲੋਕਾਂ ਦੀ ਰੂਹ
ਇਕਾਂਤਵਾਸ ਦੇ ਤਜ਼ਰਬੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਆਪਣਿਆਂ ਤੋਂ ਦੂਰ ਰਹਿਣਾ ਸੱਚ-ਮੁੱਚ ਬਹੁਤ ਔਖਾ ਹੁੰਦਾ ਹੈ ਪਰ ਰੱਬ ਸੱਚੇ ਦਾ ਸ਼ੁਕਰਾਨਾ ਕਿ ਟੈਸਟ ਹੋਣ ’ਤੇ ਮੈਂ ਕੋਰੋਨਾ ’ਤੇ ਜਿੱਤ ਹਾਸਲ ਕਰ ਕੇ ਮੁੜ ਤੋਂ ਆਪਣੇ ਵੱਡੇ ਪਰਿਵਾਰ, ਮੋਗਾ ਹਲਕੇ ਦੇ ਆਪਣੇ ਲੋਕਾਂ ਵਿਚਕਾਰ ਖੜ੍ਹਾ ਹੋਣ ਦੇ ਕਾਬਲ ਹੋ ਗਿਆ ਹਾਂ।
ਇਹ ਵੀ ਪੜ੍ਹੋ : ਪੰਜਾਬ ਦੇ ਭਖਵੇਂ ਮਸਲੇ ਵਿਧਾਨ ਸਭਾ 'ਚ ਚੁੱਕੇਗੀ 'ਆਪ', ਵਿਧਾਇਕਾਂ ਨੇ ਕੀਤੀ ਬੈਠਕ
ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ ਹੌਂਸਲੇ ਨਾਲ ਇਸ ਬੀਮਾਰੀ ਦਾ ਟਾਕਰਾ ਕੀਤਾ ਪਰ ਮੈਨੂੰ ਅਹਿਸਾਸ ਹੈ ਕਿ ਮੋਗੇ ਦੇ ਹਰ ਬਸ਼ਿੰਦੇ ਨੇ ਮੇਰੇ ਲਈ ਦਿਲੋਂ ਦੁਆਵਾਂ ਕੀਤੀਆਂ। ਵਿਧਾਇਕ ਡਾ. ਹਰਜੋਤ ਨੇ ਕਿਹਾ ਕਿ ਉਹ ਸਾਰੀ ਉਮਰ ਆਪਣੇ ਪਿਆਰਿਆਂ ਦੇ ਰਿਣੀ ਰਹਿਣਗੇ, ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਉਹ ਸਿਹਤਯਾਬ ਹੋਏ ਹਨ।