ਮੋਗਾ: ਮਾਸਕ ਨਾ ਪਾਉਣ ਵਾਲਿਆਂ ਨੂੰ ਪੁਲਸ ਨੇ ਪਾਇਆ ਪੜ੍ਹਨੇ, ਕੱਟੇ ਚਾਲਾਨ

Thursday, May 21, 2020 - 01:33 PM (IST)

ਮੋਗਾ (ਵਿਪਨ): ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਕਰਫਿਊ ਹਟਾਉਂਦਿਆਂ ਹੀ ਲੋਕਾਂ ਨੇ ਮਾਸਕ ਪਾਉਣਾ ਅਸਲੋਂ ਹੀ ਭੁਲਾ ਦਿੱਤਾ ਹੈ ਜਿਸ ਨੂੰ ਲੈ ਕੇ ਅੱਜ ਮੋਗਾ ਪੁਲਸ ਵਲੋਂ ਜੰਗੀ ਪੱਧਰ 'ਤੇ ਮੁਹਿੰਮ ਵਿੱਢ ਕੇ ਥਾਂ-ਥਾਂ ਨਾਕੇਬੰਦੀ ਕਰ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਧੜਾ ਧੜ ਚਲਾਨ ਕੱਟੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪੁਲਸ ਦੀਆਂ ਟੀਮਾਂ ਵਲੋਂ ਥਾਂ-ਥਾਂ ਬਿਨਾਂ ਮਾਸਕ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟ ਜੁਰਮਾਨਾ ਵਸੂਲਣ ਦੀ ਮੁਹਿੰਮ ਜਾਰੀ ਹੈ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੰਮਕਾਜ ਵਾਲੀਆਂ ਥਾਵਾਂ ਜਾਂ ਜਨਤਕ ਸਥਾਨ 'ਤੇ ਮਾਸਕ ਨਹੀਂ ਪਾਵੇਗਾ ਤਾਂ ਉਸ ਨੂੰ 200 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ ਅਤੇ ਇਹ ਚਾਲਾਨ ਮੌਕੇ 'ਤੇ ਹੀ ਜਮ੍ਹਾ ਕਰਵਾਉਣਾ ਹੋਵੇਗਾ। ਉਨ੍ਹਾਂ ਆਮ ਜਨਤਾ ਨੂੰ ਮੁੜ ਅਪੀਲ ਕੀਤੀ ਹੈ ਕਿ ਸਮੂਹ ਜਨਤਾ ਦੇ ਸਹਿਯੋਗ ਨਾਲ ਕੋਰੋਨਾ ਦੀ ਜੰਗ ਨੂੰ ਜਿੱਤਿਆ ਜਾ ਸਕਦਾ ਹੈ।

PunjabKesari


Shyna

Content Editor

Related News