ਨਵ-ਵਿਆਹੁਤਾ 'ਤੇ ਸਹੁਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਾਵੇਗਾ ਕਲੇਜਾ (ਵੀਡੀਓ)

Thursday, Sep 24, 2020 - 12:11 PM (IST)

ਮੋਗਾ (ਵਿਪਨ ਓਕਾਂਰਾ) : ਮਾਪੇ ਆਪਣੀਆਂ ਲਾਡਲੀਆਂ ਧੀਆਂ ਨੂੰ ਬੜੇ ਹੀ ਚਾਵਾਂ ਨਾਲ ਸੁਹਰੇ ਤੋਰਦੇ ਹਨ ਕਿ ਉਹ ਉਥੇ ਰਾਜ ਕਰਨਗੀਆਂ ਪਰ ਸਹੁਰਿਆਂ ਵਲੋਂ ਉਨ੍ਹਾਂ 'ਤੇ ਦਾਜ ਖ਼ਾਤਰ ਤਸ਼ੱਦਦ ਢਾਹਿਆ ਜਾਂਦਾ ਹੈ। ਇਥੇ ਹੀ ਬੱਸ ਨਹੀਂ ਇਸ ਤਸ਼ੱਦਦ ਤੋਂ ਦੁਖੀ ਹੋ ਕੇ ਕਈ ਲਾਡਲੀਆਂ ਹੁਣ ਤੱਕ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਚੁੱਕੀਆਂ ਹਨ ਜਦਕਿ ਕਈ ਹਸਪਤਾਲਾਂ 'ਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀਆਂ ਹਨ। ਨਵਾਂ ਮਾਮਲਾ ਜ਼ਿਲ੍ਹਾ ਮੋਗੇ ਤੋਂ ਸਾਹਮਣੇ ਆਇਆ ਹੈ, ਜਿਥੇ ਦਾਜ ਖ਼ਾਤਰ ਸਹੁਰਿਆ ਵਲੋਂ ਵਿਆਹ ਦੇ 2 ਮਹੀਨੇ ਬਾਅਦ ਵਿਆਹੁਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। 

ਇਹ ਵੀ ਪੜ੍ਹੋ: ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਆਪਣਾ ਦੁੱਖੜਾ ਸੁਣਾਉਂਦਿਆਂ ਪੀੜਤ ਤੇਜਸਵੀ ਪੁਰੀ ਗਾਭਾ ਨੇ ਦੱਸਿਆ ਕਿ ਵਿਆਹ ਦੇ 2 ਮਹੀਨੇ ਬਾਅਦ ਹੀ ਪਤੀ ਤੇ ਸਹੁਰਾ ਪਰਿਵਾਰ ਵਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦੇ ਮਾਪਿਆਂ ਨੇ ਵਿਆਹ ਸਮੇਂ ਚੰਗਾ ਦਾਜ ਦਿੱਤਾ ਸੀ, ਬਾਵਜੂਦ ਇਸ ਦੇ ਉਸ ਦੇ ਪਤੀ ਵਲੋਂ 10 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾਣ ਲੱਗੀ ਤੇ ਮੰਗ ਪੂਰੀ ਨਾ ਕਰਨ 'ਤੇ ਉਸ 'ਤੇ ਰੋਜ਼ਾਨਾ ਤਸ਼ਦੱਦ ਢਾਏ ਜਾਣ ਲੱਗੇ। 

ਇਹ ਵੀ ਪੜ੍ਹੋ:  ...ਤਾਂ ਇਸ ਲਈ ਬੇਦਰਦ ਮਾਂ ਨੇ ਕਤਲ ਕੀਤੀ ਸੀ ਮਾਸੂਮ ਧੀ

ਪੀੜਤਾ ਦੀ ਮਾਂ ਨੇ ਦੋਸ਼ ਲਗਾਇਆ ਕਿ ਧੀ ਦਾ ਫੋਨ ਆਉਣ 'ਤੇ ਜਦੋਂ ਉਨ੍ਹਾਂ ਘਰ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਦੀ ਧੀ ਦੇ ਸਰੀਰ 'ਤੇ ਕੁੱਟਮਾਰ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਉਸ ਦੇ ਕੱਪੜੇ ਫਟੇ ਹੋਏ ਸਨ ਤੇ ਉਸ ਦੀ ਅੱਖ ਤੱਕ ਸੁੱਜੀ ਹੋਈ ਸੀ, ਜਿਸ ਮਗਰੋਂ ਉਹ ਆਪਣੀ ਧੀ ਨੂੰ ਉਸ ਨਰਕ 'ਚੋਂ ਕੱਢ ਕੇ ਹਸਪਤਾਲ ਲੈ ਆਏ ਤੇ ਇਸ ਪੂਰੀ ਵਾਰਦਾਤ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਜਦੋਂ ਇਸ ਸਬੰਧੀ ਪੀੜਤਾ ਦੇ ਪਤੀ ਰਾਜਾ ਗਾਬਾ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਉਥੇ ਹੀ ਪੁਲਸ ਅਧਿਕਾਰੀ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। 

ਇਹ ਵੀ ਪੜ੍ਹੋ: ਜਨਾਨੀ ਦੇ ਬੇਤੁਕਾ ਇਲਜ਼ਾਮ 'ਤੋਂ ਖਫ਼ਾ ਦੁਖੀ ਡਾਕੀਏ ਨੇ ਚੁੱਕਿਆ ਖ਼ੌਫ਼ਨਾਕ ਕਦਮ


author

Baljeet Kaur

Content Editor

Related News