ਮੋਗਾ: ਫਾਟਕ ਨੇੜਿਓਂ ਮਿਲੇ ਗੁਟਕਾ ਸਾਹਿਬ ਦੇ ਅੰਗ,ਘਟਨਾ ਸੀ.ਸੀ.ਟੀ.ਵੀ 'ਚ ਕੈਦ (ਵੀਡੀਓ)
Saturday, Jul 27, 2019 - 10:52 AM (IST)
ਮੋਗਾ (ਗੋਪੀ ਰਾਊਕੇ)—ਮੋਗਾ ਦੇ ਬੰਦ ਫਾਟਕ ਨੇੜਿਓਂ ਅੱਜ ਤੜਕਸਾਰ 5.30 ਵਜੇ ਕਰੀਬ ਗੁਟਕਾ ਸਾਹਿਬ ਦੇ ਅੰਗ ਮਿਲਣ ਮਗਰੋਂ ਸਿੱਖ ਭਾਈ ਚਾਰੇ 'ਚ ਰੋਸ ਦੀ ਲਹਿਰ ਦੋੜ ਗਈ। ਸਿੱਖ ਆਗੂ ਭਾਈ ਜਸਵਿੰਦਰ ਸਿੰਘ ਘੋਲੀਆ ਸਮੇਤ ਹੋਰ ਸਿੱਖ ਸੰਗਠਨਾਂ ਦੇ ਪੁੱਜੇ ਨੁਮਾਇੰਦਾਂ ਨੇ ਤੁਰੰਤ ਪੁਲਸ ਦੀ ਮਦਦ ਨਾਲ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁੱਟੇਜ ਦੇਖਣੀ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਦੇ ਮੁਖੀ ਸੁਰਜੀਤ ਸਿੰਘ ਅਗਵਾਈ ਵਾਲੀ ਪੁਲਸ ਨੇ ਫੁਟੇਜ ਦੇ ਆਧਾਰ 'ਤੇ ਹੀ ਇਕ ਬਜ਼ੁਰਗ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।