ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ

Sunday, Nov 15, 2020 - 06:19 PM (IST)

ਮੋਗਾ: ਪਟਾਕੇ ਨਾਲ ਕਬਾੜ ਦੇ ਗੋਦਾਮ ''ਚ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ ਦਿਖੀਆਂ ਲਪਟਾਂ

ਬਾਘਾਪੁਰਾਣਾ(ਰਾਕੇਸ਼, ਵਿਪਨ): ਸਥਾਨਕ ਨਿਹਾਲ ਸਿੰਘ ਵਾਲਾ ਰੋਡ ਤੇ ਸਥਿਤ ਇਕ ਕਬਾੜ ਦੇ ਗੁਦਾਮ 'ਚ ਪਟਾਕੇ ਦੀ ਚਿੰਗਾਰੀ ਡਿੱਗਣ ਨਾਲ ਲੱਗੀ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਦੀਆਂ ਲਪਟਾਂ ਤੇ ਕਾਬੂ ਪਾਉਣ ਲਈ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅਤੇ ਅੱਗ 'ਤੇ ਭਾਰੀ ਜਦੋ-ਜਹਿਦ ਦੇ ਬਾਅਦ ਅੱਗ 'ਤੇ ਕਾਬੂ ਕਰਕੇ ਬੁਝਾਇਆ ਗਿਆ, ਜਿਵੇਂ ਹੀ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਗਏ।

ਇਹ ਵੀ ਪੜ੍ਹੋ: ਬਾਜਵਾ ਨੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਸਬੰਧੀ ਕੈਪਟਨ ਨੂੰ ਲਿਖੀ ਚਿੱਠੀ

PunjabKesari

ਇਸ ਸਬੰਧੀ ਕਬਾੜ ਮਾਲਕ ਨੇ ਦੱਸਿਆ ਕਿ ਨੁਕਸਾਨ ਦਾ ਅਜੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਕਬਾੜ ਦੇ ਇਕ ਵੱਡੇ ਹਿੱਸੇ ਨੂੰ ਅੱਗ ਲੱਗੀ ਜਿਸ 'ਚ ਗੱਤੇ ਦਾ ਵੱਡਾ ਭੰਡਾਰ ਪਿਆ ਸੀ। ਇਸ ਮੌਕੇ ਪੁਲਸ ਵੀ ਪਹੁੰਚ ਗਈ ਸੀ। ਵਾਪਰੀ ਘਟਨਾ ਨਾਲ ਨੇੜੇ-ਤੇੜੇ ਦੀਆਂ ਇਮਾਰਤਾਂ ਬਚਾ ਲਿਆ ਗਿਆ ਹੈ, ਜਿਸ ਕਰਕੇ ਇਕ ਹੋਰ ਵੀ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ।

ਇਹ ਵੀ ਪੜ੍ਹੋ: ਘਰ 'ਚ ਇਕੱਲੀ ਕੁੜੀ ਵੇਖ ਸਿਰਫ਼ਿਰੇ ਨੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਵੱਢੇ ਹੱਥ

PunjabKesari


author

Shyna

Content Editor

Related News