ਪੇਕੇ ਘਰ ਰਹਿੰਦੀ ਨਨਾਣ ਦੀ ਭਰਜਾਈ ਨੇ ਕੁੱਟ-ਕੁੱਟ ਤੋੜੀ ਉਂਗਲ (ਵੀਡੀਓ)

Sunday, Nov 25, 2018 - 11:11 AM (IST)

ਮੋਗਾ (ਵਿਪਨ ਓਕਾਰਾ) - ਮੋਗਾ 'ਚ ਇਕ ਭਰਜਾਈ ਵਲੋਂ ਆਪਣੀ ਹੀ ਨਨਾਣ ਦੀ ਬੁਰ੍ਹੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਉਸ ਨੂੰ ਵਾਲਾ ਤੋਂ ਫੜ੍ਹ ਕੇ ਕਮਰੇ ਤੋਂ ਬਾਹਰ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭਰਜਾਈ ਵਲੋਂ ਕੀਤੀ ਕੁੱਟਮਾਰ ਦੌਰਾਨ ਪੀੜਤ ਸਤਨਾਮ ਕੌਰ ਦੀ ਉਂਗਲ ਟੁੱਟਣ ਕਾਰਨ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੀੜਤ ਸਤਨਾਮ ਕੌਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਪੇਕੇ ਘਰ 'ਚ ਰਹਿ ਰਹੀ ਸੀ ਪਰ ਉਸ ਦਾ ਪੇਕੇ ਘਰ 'ਚ ਰਹਿਣਾ ਉਸ ਦੀ ਭਰਜਾਈ ਨੂੰ ਪਸੰਦ ਨਹੀਂ ਸੀ, ਜਿਸ ਕਾਰਨ ਉਹ ਹਮੇਸ਼ਾ ਹੀ ਉਸ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਹੈ। ਉਧਰ ਪਰਿਵਾਰ ਨੇ ਵੀ ਆਪਣੀ ਨੂੰਹ ਨੂੰ ਕਸੂਰਵਾਰ ਦੱਸਦੇ ਹੋਏ ਨੂੰਹ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ ਹਨ। ਪੁਲਸ ਨੇ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਮੁਤਾਬਿਕ ਉਨ੍ਹਾਂ ਦੀ ਨੂੰਹ ਵਲੋਂ ਪਹਿਲਾ ਵੀ ਕਈ ਵਾਰ ਘਰ 'ਚ ਲੜਾਈ ਝਗੜਾ ਕੀਤਾ ਜਾਂਦਾ ਸੀ, ਜਿਸ ਕਾਰਨ ਘਰ 'ਚ ਸੀ. ਸੀ. ਟੀ. ਵੀ. ਕੈਮਰਾ ਲਗਾਇਆ ਗਿਆ ਹੈ। ਉਸ ਵਲੋਂ ਕੀਤੀਆਂ ਗਈਆਂ ਸਾਰੀਆਂ ਘਟਨਾਵਾਂ ਘਰ 'ਚ ਲਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈਆਂ ਹਨ।  


author

rajwinder kaur

Content Editor

Related News