ਮੋਗਾ ਦੇ ਏਕਨੂਰ ਦੀ ਭਾਰਤੀ ਬਾਸਕਟਬਾਲ ਟੀਮ 'ਚ ਚੋਣ

Sunday, Jun 30, 2019 - 03:29 PM (IST)

ਮੋਗਾ ਦੇ ਏਕਨੂਰ ਦੀ ਭਾਰਤੀ ਬਾਸਕਟਬਾਲ ਟੀਮ 'ਚ ਚੋਣ

ਮੋਗਾ (ਗੋਪੀ ਰਾਓਕੇ)—ਸ਼ਹਿਰ ਦੇ ਇਕ ਹੋਰ ਖਿਡਾਰੀ ਦੀ ਰਾਸ਼ਟਰੀ ਖੇਡ ਟੀਮ 'ਚ ਚੋਣ ਹੋਈ ਹੈ। ਜਾਣਕਾਰੀ ਮੁਤਾਬਕ ਗੁਰੂਨਾਨਕ ਸਪੋਰਟਸ ਅਕੈਡਮੀ ਦੇ ਬਾਸਕਟਬਾਲ ਖਿਡਾਰੀ ਏਕਨੂਰ ਜੌਹਲ ਦੀ ਚੋਣ ਅਗਲੇ ਮਹੀਨੇ 3 ਤੋਂ 7 ਜੁਲਾਈ ਤੱਕ ਬੰਗਲਾਦੇਸ਼ ਅਤੇ ਉਸ ਦੇ ਬਾਅਦ ਚੀਨ 'ਚ ਹੋਣ ਵਾਲੇ ਬਾਸਕਟਬਾਲ ਮੈਚ ਲਈ ਭਾਰਤੀ ਬਾਸਕਟਬਾਲ ਟੀਮ 'ਚ ਚੋਣ ਕੀਤੀ ਗਈ ਹੈ। ਬੈਂਗਲੁਰੂ 'ਚ ਦੋ ਵਿਦੇਸ਼ੀ ਦੌਰੇ ਲਈ ਭਾਰਤੀ ਬਾਸਕਟਬਾਲ ਟੀਮ ਦੇ ਚੋਣ ਲਈ ਚੱਲ ਰਹੇ ਕੈਂਪ 'ਚ ਸ਼ੁੱਕਰਵਾਰ ਰਾਤ ਅੱਠ ਵਜੇ ਸਮਾਪਤੀ ਸਮਾਰੋਹ 'ਚ ਜਿਵੇਂ ਹੀ ਏਕਨੂਰ ਨੂੰ ਭਾਰਤੀ ਬਾਸਕਟਬਾਲ ਟੀਮ ਦੀ ਜਰਸੀ ਪਵਾਈ ਗਈ, ਉਸ ਸਮੇਂ ਆਨਲਾਈਨ ਪੂਰੇ ਸਮਾਰੋਹ ਨੂੰ ਦੇਖ ਰਹੇ ਏਕਨੂਰ ਦੇ ਰਿਸ਼ਤੇਦਾਰਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਭਾਰਤੀ ਟੀਮ 'ਚ ਚੋਣ ਹੋਣ ਦੀ ਖਬਰ ਸੁਣ ਕੇ ਖੁਸ਼ੀ ਨਾਲ ਝੂਮਦੇ ਹੋਏ ਏਕਨੂਰ ਦਾ ਕਹਿਣਾ ਹੈ ਕਿ ਬਾਸਕਟਬਾਲ ਖਿਡਾਰੀ ਦੇ ਰੂਪ 'ਚ ਉਹ ਦੇਸ਼ ਦਾ ਨਾਂ ਦੁਨੀਆ 'ਚ ਰੋਸ਼ਨ ਕਰਨਾ ਚਾਹੁੰਦੇ ਹਨ। 

ਦੱਸ ਦੇਈਏ ਕਿ +2 ਦੇ ਵਿਦਿਆਰਥੀ ਏਕਨੂਰ ਨੇ ਸਾਲ 2012 'ਚ ਬਾਸਕਟਬਾਲ ਖੇਡਣਾ ਸ਼ੁਰੂ ਕੀਤਾ ਸੀ। ਨੈਸ਼ਨਲ ਪੱਧਰ 'ਤੇ ਧਿਆਨ ਆਪਣੇ ਵੱਲ ਖਿਚਿਆ ਸੀ। ਸਾਲ 2018 'ਚ ਏਕਨੂਰ ਨੇ ਖੇਲੋ ਇੰਡੀਆ 'ਚ ਨੈਸ਼ਨਲ ਚੈਂਪੀਅਨਸ਼ਿਪ 'ਚ ਪੰਜਾਬ ਦੀ ਟੀਮ ਦੀ ਕਪਤਾਨੀ ਕੀਤੀ ਸੀ, ਉਸ ਸਮੇਂ ਪੰਜਾਬ ਨੈਸ਼ਨਲ ਪੱਧਰ 'ਤੇ ਉਪ ਵਿਜੇਤਾ ਰਹੀ ਸੀ। ਸਾਲ 2019 'ਚ ਪੰਜਾਬ ਦੀ ਟੀਮ ਨੇ ਏਕਨੂਰ ਦੇ ਸ਼ਾਨਦਾਰ ਖੇਡ ਕੌਸ਼ਲ 'ਚ ਸਭ ਤੋਂ ਵਧ ਅੰਕ ਹਾਸਲ ਕਰਕੇ ਪੰਜਾਬ ਦੀ ਚੀਮ ਨੈਸ਼ਨਲ ਚੈਂਪੀਅਨ ਬਣੀ ਸੀ।


author

Shyna

Content Editor

Related News