ਰੂਹ ਕੰਬਾਊ ਹਾਦਸਾ: ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਬੇਸਹਾਰਾ ਗਾਂ ਨਾਲ ਟੱਕਰ, 19 ਸਾਲਾ ਨੌਜਵਾਨ ਸਮੇਤ ਗਾਂ ਦੀ ਮੌਤ
Wednesday, Sep 23, 2020 - 02:07 PM (IST)
ਮੋਗਾ (ਅਜ਼ਾਦ) : ਬੀਤੀ ਦੇਰ ਰਾਤ ਬਾਘਾ ਪੁਰਾਣਾ-ਨਿਹਾਲ ਸਿੰਘ ਵਾਲਾ ਰੋਡ 'ਤੇ ਅਵਤਾਰ ਕਾਲੋਨੀ ਦੇ ਕੋਲ ਤੇਜ਼ ਰਫਤਾਰ ਮੋਟਰਸਾਈਕਲ ਤੇ ਸੜਕ ਦੇ ਵਿਚਕਾਰ ਇਕ ਬੇਸਹਾਰਾ ਗਊ ਨਾਲ ਟਕਰਾ ਜਾਣ ਦੇ ਨਾਲ ਗਊ ਅਤੇ ਬਾਘਾ ਪੁਰਾਣਾ ਨਿਵਾਸੀ ਦੇਵ ਮੱਕੜ (19) ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਜਦਕਿ ਉਸਦਾ ਸਾਥੀ ਰੋਪਾਂਸ਼ੂ ਸ਼ਰਮਾ ਨਿਵਾਸੀ ਬਾਘਾ ਪੁਰਾਣਾ ਨੂੰ ਜ਼ਖਮੀ ਹਾਲਤ 'ਚ ਲੁਧਿਆਣਾ ਰੈਫਰ ਕੀਤਾ ਗਿਆ।
ਇਹ ਵੀ ਪੜ੍ਹੋ : ਜਨਾਨੀ ਦੇ ਬੇਤੁਕਾ ਇਲਜ਼ਾਮ 'ਤੋਂ ਖਫ਼ਾ ਦੁਖੀ ਡਾਕੀਏ ਨੇ ਚੁੱਕਿਆ ਖ਼ੌਫ਼ਨਾਕ ਕਦਮ
ਜਾਣਕਾਰੀ ਦੇ ਅਨੁਸਾਰ ਕੁਝ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਅਵਤਾਰ ਕਾਲੋਨੀ ਦੇ ਕੋਲ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾਉਂਦੇ ਹੋਏ ਘੁੰਮ ਰਹੇ ਸਨ, ਜਿਨ੍ਹਾਂ ਨੂੰ ਲੋਕਾਂ ਨੇ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾਉਣ ਤੋਂ ਰੋਕਿਆ ਤਾਂ ਕਿ ਕੋਈ ਹਾਦਸਾ ਨਾ ਹੋ ਸਕੇ। ਇਸ ਦੌਰਾਨ ਦੇਵ ਮੱਕੜ ਅਤੇ ਰੋਪਾਂਸੂ ਵੀ ਜਦ ਨਿਹਾਲ ਸਿੰਘ ਵਾਲਾ ਵਲੋਂ ਆਪਣੇ ਮੋਟਰਸਾਈਕਲ 'ਤੇ ਬਾਘਾ ਪੁਰਾਣਾ ਵੱਲ ਆ ਰਹੇ ਸੀ ਤਾਂ ਅਵਤਾਰ ਕਾਲੋਨੀ ਦੇ ਕੋਲ ਇਕ ਟਰੱਕ ਨੂੰ ਕਰਾਸ ਕਰਦੇ ਸਮੇਂ ਸੜਕ ਦੇ ਵਿਚਕਾਰ ਆਈ ਇਕ ਬੇਸਹਾਰਾ ਗਊ ਨਾਲ ਟਕਰਾ ਗਏ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਦੇਵ ਮੱਕੜ ਦੀ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਗਾਂ ਨੇ ਵੀ ਦਮ ਤੋੜ ਦਿੱਤਾ, ਜਦਕਿ ਰੋਪਾਂਸੂ ਸ਼ਰਮਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਸਿੰਘਾਂਵਾਲਾ ਵਿਚ ਸਥਿਤ ਮ੍ਰਿਤਕ ਦੇਹ ਸੰਭਾਲ ਘਰ 'ਚ ਰੱਖਿਆ ਗਿਆ ਹੈ, ਕਿਉਂਕਿ ਉਸਦਾ ਭਰਾ ਵਿਦੇਸ਼ ਰਹਿੰਦਾ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੌਜਵਾਨ ਦੀ ਕਰਤੂਤ: ਪਹਿਲਾਂ ਕੁੜੀ ਨਾਲ ਕੀਤਾ ਜਬਰ-ਜ਼ਿਨਾਹ ਫਿਰ ਲੁੱਟ ਕੇ ਲੈ ਗਿਆ ਸਭ ਕੁਝ
ਇਸ ਸਬੰਧ 'ਚ ਥਾਣਾ ਮੁਖੀ ਹਰਮਨਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਦੀ ਕਿਸੇ ਵਲੋਂ ਜਾਣਕਾਰੀ ਨਹੀਂ ਦਿੱਤੀ ਗਈ। ਜਦ ਉਸ ਨੂੰ ਕਿਹਾ ਕਿ ਅਵਤਾਰ ਨਗਰ ਦੇ ਕੋਲ ਸੜਕ 'ਤੇ ਬੀਤੀ ਰਾਤ ਕੁਝ ਅਣਪਛਾਤੇ ਲੜਕੇ ਤੇਜ਼ ਰਫਤਾਰ ਮੋਟਰਸਾਈਕਲ (ਬਾਈਕ ਰਾਈਡਿੰਗ) ਚਲਾ ਰਹੇ ਸਨ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਰੋਕਿਆ ਵੀ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੱਲੋਂ ਸਾਨੂੰ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਸ਼ਿਕਾਇਤ ਮਿਲਣ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਸ਼ਰਮਨਾਕ ਕਾਰਾ: ਪੈਰ ਮਾਰ ਕੇ ਲਾਹੀ ਬਜ਼ੁਰਗ ਦੀ ਪੱਗ, ਵੀਡੀਓ ਵਾਇਰਲ