ਮੋਗਾ ਕੰਪੀਟੀਸ਼ਨ 2019 ਦਾ ਆਯੋਜਨ 13 ਜਨਵਰੀ ਨੂੰ
Friday, Dec 14, 2018 - 09:22 AM (IST)

ਮੋਗਾ (ਗੋਪੀ ਰਾਊਕੇ)-ਬੀਤੇ 29 ਸਾਲਾਂ ਤੋਂ ਮਾਲਵਾ ਵਿਚ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਕਾਇਮ ਕਰਨ ਵਾਲੇ ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਕੇ. ਪੀ. ਐੱਸ.) ਨੇ ਆਪਣੀ ਸਥਾਪਨਾ ਦੇ 29ਵੇਂ ਸਾਲ ਵਿਚ ਪ੍ਰਵੇਸ਼ ਕਰਨ ’ਤੇ ਸਕੂਲ 13 ਜਨਵਰੀ 2019 ਨੂੰ ਮੈਗਾ ਕੰਪੀਟੀਸ਼ਨ 2019 ਦਾ ਆਯੋਜਨ ਕਰੇਗਾ, ਜਿਸ ਵਿਚ ਮੋਗਾ ਜ਼ਿਲੇ ਦੇ ਸਾਰੇ ਬੱਚੇ ਤੇ ਮਾਪੇ ਹਿੱਸਾ ਲੈ ਸਕਦੇ ਹਨ। ਇਸ ਕੰਪੀਟੀਸ਼ਨ ਵਿਚ ਜੇਤੂਅਾਂ ਨੂੰ ਪੰਜ ਲੱਖ ਰੁਪਏ ਤੋਂ ਵੱਧ ਦੇ ਦਿਲ-ਖਿੱਚਵੇਂ ਇਨਾਮ ਦਿੱਤੇ ਜਾਣਗੇ। ਸਕੂਲ ਦੇ ਚੇਅਰਮੈਨ ਵਕੀਲ ਸੁਨੀਲ ਗਰਗ, ਚੇਅਰਪਰਸਨ ਸੁਨੀਤਾ ਗਰਗ, ਪ੍ਰਿੰਸੀਪਲ ਹੇਮਪ੍ਰਭਾ ਸੂਦ, ਡੀਨ (ਸਟੂਡੈਂਟ ਵੈੱਲਫੇਅਰ) ਮਲਕੀਤ ਸਿੰਘ ਨੇ ਸੰਯੁਕਤ ਰੂਪ ਵਿਚ ਮੈਗਾ ਕੰਪੀਟੀਸ਼ਨ 2019 ਦਾ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਚੇਅਰਮੈਨ ਸੁਨੀਲ ਗਰਗ ਨੇ ਕਿਹਾ ਕਿ ਜਿਸ ਦੌਰ ਵਿਚ ਸਿੱਖਿਆ ਸੰਸਥਾਨ ਕਮਾਈ ਲਈ ਦੌਡ਼ ਵਿਚ ਸ਼ਾਮਲ ਹਨ, ਉਸ ਦੌਰ ਵਿਚ ਸਿੱਖਿਆ ਨੂੰ ਬੱਚਿਆਂ ਦੇ ਵਿਕਾਸ ਲਈ ਕੇ. ਪੀ. ਐੱਸ. ਨੇ ਨਵੀਂ ਪਛਾਣ ਬਣਾਈ ਹੈ। ਚੇਅਰਪਰਸਨ ਸੁਨੀਤਾ ਗਰਗ ਨੇ ਕਿਹਾ ਕਿ ਮੈਗਾ ਈਵੈਂਟ ਵਿਚ ਹੈਲਥੀ ਬੇਬੀ ਕੰਪੀਟੀਸ਼ਨ, ਦਿ ਮੋਸਟ ਹੈਲਥੀ ਬੇਬੀ, ਸਨਸ਼ਾਈਨ ਸਮਾਈਲ, ਫੋਟੋਜੈਨਿਕ ਬੇਬੀ, ਬੇਬੀ ਐਂਡ ਮਾਮਜ਼ ਮੁਕਾਬਲਾ, ਬਿਊਟੀ ਪ੍ਰੈਜ਼ੈਂਟ, ਮੈਜਿਕ ਸ਼ੋਅ, ਮਾਡਲਿੰਗ, ਕਲਚਰ ਪ੍ਰੋਗਰਾਮ, ਫਨੀ ਗੇਮ, ਤੰਬੋਲਾ, ਆਰਟਸ ਗੈਲਰੀ ਦੇ ਨਾਲ ਹੀ ਬੇਬੀ ਐਂਡ ਮਾਮ ਕਾਂਟੈਸਟ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸਦੇ ਨਾਲ ਹੀ ਕਈ ਹੋਰ ਦਿਲ-ਖਿੱਚਵੇਂ ਮੁਕਾਬਲੇ ਹੋਣਗੇ। ਇਸ ਮੌਕੇ ਸਕੂਲ ਦਾ ਪੂਰਾ ਸਟਾਫ ਅਤੇ ਬੱਚੇ ਸ਼ਾਮਲ ਸਨ।