ਜ਼ਿਲਾ ਪੁਲਸ ਮੁਖੀ ਨੇ ਥਾਣਾ ਫਤਿਹਗਡ਼੍ਹ ਪੰਜਤੂਰ ਦਾ ਕੀਤਾ ਦੌਰਾ

Monday, Nov 05, 2018 - 09:56 AM (IST)

ਜ਼ਿਲਾ ਪੁਲਸ ਮੁਖੀ ਨੇ ਥਾਣਾ ਫਤਿਹਗਡ਼੍ਹ ਪੰਜਤੂਰ ਦਾ ਕੀਤਾ ਦੌਰਾ
ਮੋਗਾ (ਰੋਮੀ)-ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਵੱਲੋਂ ਬੀਤੀ ਸ਼ਾਮ ਥਾਣਾ ਫਤਿਹਗਡ਼ ਪੰਜਤੂਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਡੀ. ਐੱਸ. ਪੀ. ਧਰਮਕੋਟ ਅਜੇਰਾਜ ਸਿੰਘ ਵੀ ਮੌਜੂਦ ਸਨ। ਇਸ ਮੌਕੇ ਜ਼ਿਲਾ ਪੁਲਸ ਮੁਖੀ ਵੱਲੋਂ ਥਾਣੇ ਦੇ ਕੰਮਕਾਜ ਦਾ ਜਾਇਜ਼ਾ ਲਿਆ ਗਿਆ ਅਤੇ ਰਿਕਾਰਡ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣੇ ਦੀ ਨਵੀਂ ਬਿਲਡਿੰਗ ਬਣਾਉਣ ਦੀ ਪ੍ਰਪੋਜ਼ਲ ਉੱਚ ਅਧਿਕਾਰੀਅਾਂ ਨੂੰ ਭੇਜੀ ਹੋਈ ਅਤੇ ਜਲਦ ਹੀ ਥਾਣੇ ਦੀ ਨਵੀਂ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਥਾਣਾ ਮੁਖੀ ਕਸ਼ਮੀਰ ਸਿੰਘ ਨੂੰ ਹਦਾਇਤ ਦਿੱਤੀ ਕਿ ਮੱਛਰ ਕਾਰਨ ਅੱਜ-ਕੱਲ ਡੇਂਗੂ ਦਾ ਪ੍ਰਕੋਪ ਬਹੁਤ ਜਿਆਦਾ ਹੈ, ਇਸ ਲਈ ਪੁਲਸ ਮੁਲਾਜ਼ਮਾਂ ਦੀ ਸਿਹਤ ਦਾ ਧਿਆਨ ਰੱਖਦਿਆ ਮੱਛਰਾਂ ਨੂੰ ਮਾਰਨ ਵਾਲੀ ਦਵਾਈ ਦਾ ਛਿਡ਼ਕਾਅ ਥਾਣੇ ’ਚ ਕਰਾਇਆ ਜਾਵੇ। ਉਨ੍ਹਾਂ ਪੀਲੀ ਲਾਇਟ ’ਤੇ ਆਉਂਦੇ ਜਿਆਦਾ ਮੱਛਰਾਂ ਤੋਂ ਬਚਣ ਲਈ ਥਾਣੇ ’ਚ ਲੱਗੀਅਾਂ ਪੀਲੀਅਾਂ ਲਾਈਟਾਂ ਨੂੰ ਬਦਲ ਕੇ ਇਸ ਦੀ ਜਗ੍ਹਾ ਨੀਲੀਆਂ ਜਾਂ ਚਿੱਟੀਆਂ ਲਾਈਟਾਂ ਲਾਉਣ ਲਈ ਥਾਣਾ ਮੁਖੀ ਨੂੰ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਅਾਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲਿਆ ਹੈ, ਜਿਸ ਦੇ ਸਾਰਥਿਕ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਫਿਰ ਵੀ ਕੋਈ ਵਿਅਕਤੀ ਨਸ਼ਾ ਵੇਚਦਾ ਨਜ਼ਰ ਆਉਂਦਾ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਥਾਣਿਆ ਅੰਦਰ ਲੋਕਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਤੇ ਆਮ ਲੋਕਾਂ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੋਵੇ ਤਾਂ ਉਹ ਬੇਝਿੱਜਕ ਆ ਕੇ ਮੈਨੂੰ ਮਿਲ ਸਕਦੇ ਹਨ, ਪੁਲਸ ਲੋਕਾਂ ਦੀ ਪੂਰੀ ਸੁਣਵਾਈ ਕਰੇਗੀ। ਇਸ ਮੌਕੇ ਥਾਣਾ ਮੁਖੀ ਕਸ਼ਮੀਰ ਸਿੰਘ, ਸੁਰਿੰਦਰ ਸ਼ਰਮਾ ਮੁੱਖ ਮੁਨਸ਼ੀ, ਗੁਰਪਾਲ ਸਿੰਘ ਏ. ਐੱਸ. ਆਈ., ਗੁਰਨਾਮ ਸਿੰਘ ਸਹਾਇਕ ਮੁਨਸ਼ੀ, ਪਿੱਪਲ ਸਿੰਘ ਐੱਚ. ਸੀ., ਗੁਰਦੀਪ ਸਿੰਘ ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।

Related News