ਮੋਗਾ ਜ਼ਿਲੇ 'ਚ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰਡ ਕਰਨ ਦੇ ਆਦੇਸ਼

Friday, Aug 09, 2019 - 03:01 PM (IST)

ਮੋਗਾ ਜ਼ਿਲੇ 'ਚ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਜ਼ਬਰੀ ਰਿਟਾਇਰਡ ਕਰਨ ਦੇ ਆਦੇਸ਼

ਮੋਗਾ (ਗੋਪੀ) - ਮੋਗਾ ਜ਼ਿਲੇ ਦੇ ਵੱਖ-ਵੱਖ ਥਾਣਿਆਂ, ਚੌਕੀਆਂ ਅਤੇ ਪੁਲਸ ਲਾਈਨ 'ਤੇ ਤਾਇਨਾਤ 17 ਪੁਲਸ ਮੁਲਾਜ਼ਮਾਂ ਨੂੰ ਵਿਭਾਗ ਵਲੋਂ ਜ਼ਬਰੀ ਰਿਟਾਇਰਡ ਕਰਨ ਦੇ ਆਦੇਸ਼ ਜਾਰੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸਬੰਧ 'ਚ ਭਾਵੇ ਹਾਲੇ ਤੱਕ ਜ਼ਿਲਾ ਪੁਲਸ ਮੁੱਖੀ ਅਮਰਜੀਤ ਸਿੰਘ ਬਾਜਵਾ ਸਣੇ ਕਿਸੇ ਵੀ ਉੱਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪਤਾ ਲੱਗਾ ਹੈ ਕਿ 17 ਪੁਲਸ ਮੁਲਾਜ਼ਮਾਂ ਦੀ ਮਹਿਕਮੇ 'ਚ ਕਾਰਗੁਜ਼ਾਰੀ ਠੀਕ ਨਹੀਂ ਸੀ। ਇਸੇ ਕਾਰਨ ਜ਼ਿਲਾ ਪੁਲਸ ਮੋਗਾ ਨੇ ਉੱਚ ਅਧਿਕਾਰੀਆਂ ਨੂੰ ਇਸ ਦੇ ਸਬੰਧ 'ਚ ਜਾਣੂ ਕਰਵਾਇਆ, ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ ਹੈ।

PunjabKesari


author

rajwinder kaur

Content Editor

Related News