ਔਰਤਾਂ ਦੀ ਸੁਰੱਖਿਆ ਸਬੰਧੀ ‘ਸ਼ਕਤੀ ਐਪ’ ਬਾਰੇ ਦਿੱਤੀ ਜਾਣਕਾਰੀ

Tuesday, Apr 16, 2019 - 04:02 AM (IST)

ਔਰਤਾਂ ਦੀ ਸੁਰੱਖਿਆ ਸਬੰਧੀ ‘ਸ਼ਕਤੀ ਐਪ’ ਬਾਰੇ ਦਿੱਤੀ ਜਾਣਕਾਰੀ
ਮੋਗਾ (ਆਜ਼ਾਦ)-ਐੱਸ.ਐੱਸ.ਪੀ. ਮੋਗਾ ਦੀਆਂ ਹਦਾਇਤਾਂ ’ਤੇ ਬਾਬੇ ਕੇ ਬੀ.ਐੱਸ.ਸੀ. ਨਰਸਿੰਗ ਕਾਲਜ ਦੌਧਰ ਵਿਖੇ ਇਕ ਸੈਮੀਨਾਰ ਲਾਇਆ ਗਿਆ। ਸਿਮਰਨਜੀਤ ਕੌਰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਔਰਤਾਂ ਦੀ ਸੁਰੱਖਿਆ ਸਬੰਧੀ ਸ਼ਕਤੀ ਐਪ ਬਾਰੇ ਜਾਣਕਾਰੀ ਦਿੱਤੀ ਅਤੇ ਅਸੁਰੱਖਿਆ ਮਹਿਸੂਸ ਕਰਨ ’ਤੇ ਇਸ ਐਪ ਦੀ ਵਰਤੋਂ ਨਾਲ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ, ਬਾਰੇ ਦੱਸਿਆ। ਉਨ੍ਹਾਂ ਨੇ ਟ੍ਰੈਫਿਕ ਐਜੂਕੇਸ਼ਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ ਨੇ ਸੈਮੀਨਾਰ ਵਿਚ ਹਾਜ਼ਰ ਵਿਦਿਆਰਥਣਾਂ ਨੂੰ ਸੁਨੇਹਾ ਦਿੱਤਾ ਕਿ ਸਾਡੀ ਪੰਜਾਬੀ ਕੌਮ ਨੇ ਯੋਧੇ/ਸੂਰਬੀਰ ਅਤੇ ਬਹੁਤ ਉੱਚ ਸ਼ਖ਼ਸੀਅਤਾਂ ਨੂੰ ਜਨਮ ਦਿੱਤਾ ਹੈ। ਐੱਸ.ਆਈ. ਹਰਜੀਤ ਸਿੰਘ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰ ਮੋਗਾ ਨੇ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਫਾਈਲ ਲਾਉਣ ਸਮੇਂ ਟਰੈਵਲ ਏਜੰਟ ਦਾ ਸਰਕਾਰ ਪਾਸੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਜ਼ਰੂਰ ਚੈੱਕ ਕੀਤਾ ਜਾਵੇ। ਇਸ ਦੌਰਾਨ ਵਿਦਿਆਰਥੀਆਂ ਤੇ ਸਟਾਫ ਨੇ ਨਸ਼ਾ ਨਾ ਕਰਨ ਤੇ ਇਕ-ਇਕ ਪੌਦਾ ਲਾ ਕੇ ਵਾਤਾਵਰਣ ਨੂੰ ਸ਼ੁੱਧ ਕਰਨ ਦਾ ਵੀ ਪ੍ਰਣ ਲਿਆ। ਪ੍ਰੋ. ਸੁਮਨਦੀਪ ਕੌਰ ਨੇ ਸਮੁੱਚੀ ਸਾਂਝ ਟੀਮ ਦਾ ਜਾਣਕਾਰੀ ਦੇਣ ਲਈ ਧੰਨਵਾਦ ਕੀਤਾ। ਸਟੇਜ ਸੰਚਾਲਨ ਦਾ ਕੰਮ ਸਾਂਝ ਸਹਾਇਕ ਸੁਖਵਿੰਦਰ ਦੌਧਰ ਵੱਲੋਂ ਬਾਖੂਬੀ ਨਿਭਾਇਆ ਗਿਆ। ਇਸ ਮੌਕੇ ਡਾ. ਸੁਰਜੀਤ ਸਿੰਘ ਦੌਧਰ, ਪ੍ਰਿੰਸੀਪਲ ਡਾ. ਮਾਲਤੀ, ਸਿਮਰਨਜੀਤ ਕੌਰ ਟ੍ਰੈਫਿਕ ਐਜੂਕੇਸ਼ਨ ਸੈੱਲ ਮੋਗਾ, ਸਾਂਝ ਸਹਾਇਕ ਸੁਖਵਿੰਦਰ ਦੌਧਰ, ਕਾਲਜ ਦਾ ਅਧਿਆਪਕ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Related News