ਸਕੂਲ ਦਾ ਸਾਲਾਨਾ ਨਤੀਜਾ ਰਿਹਾ 100 ਫੀਸਦੀ
Thursday, Mar 28, 2019 - 03:28 AM (IST)

ਮੋਗਾ (ਰਾਕੇਸ਼)-ਵਿਦਿਅਕ ਸੰਸਥਾ ਹਾਰਡ ਵਰਡ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦਾ ਸੈਸ਼ਨ 2018-19 ਦਾ ਸਾਲਾਨਾ ਨਤੀਜਾ ਅੱਜ ਐਲਾਨਿਆ ਗਿਆ, ਜੋ 100 ਫੀਸਦੀ ਰਿਹਾ। ਨਤੀਜੇ ਦੇ ਪਹਿਲੇ ਦਿਨ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਗਿਆ ਤੇ ਦੂਸਰੇ ਦਿਨ ਤੀਸਰੀ ਤੋਂ ਅੱਠਵੀਂ ਕਲਾਸ ਦੇ ਬੱਚਿਆਂ ਦਾ ਨਤੀਜਾ ਐਲਾਨਿਆ ਗਿਆ। ਇਸ ਦੌਰਾਨ ਵਧੀਆ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਕੂਲ ਡਾਇਰੈਕਟਰ ਇੰਜੀ. ਜਗਦੀਪ ਸਿੰਘ ਬਰਾਡ਼, ਚੇਅਰਮੈਨ ਨਵਦੀਪ ਸਿੰਘ ਬਰਾਡ਼, ਪ੍ਰਧਾਨ ਮੈਡਮ ਨਵਜੋਤ ਕੌਰ ਬਰਾਡ਼ ਅਤੇ ਪ੍ਰਿੰਸੀਪਲ ਨਿਧੀ ਬਰਾਡ਼ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ-ਅਫਜ਼ਾਈ ਕੀਤੀ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਡਾਇਰੈਕਟਰ ਇੰਜੀ. ਜਗਦੀਸ਼ ਸਿੰਘ ਬਰਾਡ਼ ਨੇ ਪਹੁੰਚੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।