ਨਰੇਗਾ ਕਾਮਿਆਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਲਕਰਨ ਮੋਗਾ

Friday, Feb 22, 2019 - 03:57 AM (IST)

ਨਰੇਗਾ ਕਾਮਿਆਂ ਨਾਲ ਵਿਤਕਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਲਕਰਨ ਮੋਗਾ
ਮੋਗਾ (ਗੋਪੀ ਰਾਊਕੇ)-ਮਗਨਰੇਗਾ ਕਾਨੂੰਨ ਪੇਂਡੂ ਪਰਿਵਾਰਾਂ ਲਈ 100 ਦਿਨ ਰੋਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਹੈ ਪਰ ਪਿੰਡ ਪੱਧਰ ’ਤੇ ਹੁੰਦੀ ਰਾਜਨੀਤਕ ਦਖਲਅੰਦਾਜ਼ੀ ਕਰ ਕੇ ਗਰੀਬ ਲੋਕਾਂ ਦੇ ਹੱਕ ਮਾਰੇ ਜਾ ਰਹੇ ਹਨ। ਨਰੇਗਾ ਕਾਮਿਆਂ ਨਾਲ ਹੁੰਦੀ ਵਿਤਕਰੇਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਜਨਰਲ ਸਕੱਤਰ ਬਲਕਰਨ ਮੋਗਾ ਨੇ ਬਲਾਕ ਮੋਗਾ 1 ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਰੇਗਾ ਕਾਮਿਆਂ ਨੂੰ ਸਾਲ ’ਚ ਦਿੱਤਾ ਜਾਣ ਵਾਲਾ 100 ਦਿਨ ਕੰਮ ਯਕੀਨੀ ਬਣਾਇਆ ਜਾਵੇ, ਕੰਮ ’ਚ ਅਡ਼ਿੱਕੇ ਲਾਉਣ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀਤੇ ਕੰਮ ਦੀ ਅਦਾਇਗੀ ਕਾਨੂੰਨ ਅਨੁਸਾਰ ਨਿਰਧਾਰਿਤ ਦਿਨਾਂ ’ਚ ਕੀਤੀ ਜਾਵੇ। ਪਾਰਲੀਮੈਂਟ ’ਚ ਬਿੱਲ ਲਿਆ ਕੇ ਮਗਨਰੇਗਾ ਕਾਨੂੰਨ ਸਾਲ ’ਚ 200 ਦਿਨ ਕੰਮ ਦੀ ਗਾਰੰਟੀ ਕੀਤੀ ਜਾਵੇ।

Related News