ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਹੋਈ
Saturday, Feb 09, 2019 - 04:29 AM (IST)
ਮੋਗਾ (ਬੱਬੀ)-ਬਹੁਜਨ ਸਮਾਜ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੀ ਇਕ ਮੀਟਿੰਗ ਅੱਜ ਬੱਧਨੀ ਕਲਾਂ ਵਿਖੇ ਹਲਕਾ ਪ੍ਰਧਾਨ ਬਿੱਕਰ ਸਿੰਘ ਬੱਧਨੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸੂਬਾ ਜਨਰਲ ਸਕੱਤਰ ਸੰਤ ਰਾਮ ਮੱਲੀ, ਸੂਬਾ ਆਗੂ ਲਾਲ ਸਿੰਘ ਸੁਲਹਾਣੀ ਅਤੇ ਲੋਕ ਸਭਾ ਜ਼ੋਨ ਫਰੀਦਕੋਟ ਦੇ ਇੰਚਾਰਜ ਹਰਦੇਵ ਸਿੰਘ ਤਖਾਣਵੱਧ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ, ਮੀਟਿੰਗ ’ਚ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਬਹੁਜਨ ਸਮਾਜ ਪਾਰਟੀ 2019 ’ਚ ਹੋਣ ਵਾਲੀਆਂ ਲੋਕ ਸਭਾ ਚੋਣਾ ਲਡ਼ਣ ਲਈ ਬਿਲਕੁਲ ਤਿਆਰ ਹੈ ਅਤੇ 2019 ਮਿਸਨ ਨੂੰ ਸਫਲ ਬਨਾਉਣ ਲਈ ਹਰ ਪਿੰਡ ਪਾਰਟੀ ਨੂੰ ਮਜਬੂਤ ਕਰਨ ਦੀ ਮੁਹਿੰਮ ਅਰੰਭੀ ਜਾ ਚੁੱਕੀ ਹੈ। ਉਕਤ ਆਗੂਆਂ ਨੇ ਕਿਹਾ ਕਿ ਮੋਦੀ ਰਾਜ ਅੰਦਰ ਆਰ. ਐੱਸ. ਐੱਸ. ਦੇ ਇਸ਼ਾਰੇ ’ਤੇ ਗਰੀਬਾਂ, ਦਲਿੱਤਾਂ, ਪਛਡ਼ਿਆਂ ਦਾ ਘਾਣ ਹੋ ਰਿਹਾ ਹੈ, ਜਿਸ ਕਰ ਕੇ ਲੋਕ ਹੁਣ ਮੋਦੀ ਰਾਜ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਇਕ ਸਿੱਕੇ ਦੇ ਦੋ ਪਹਿਲੂ ਹਨ ਜਿਨ੍ਹਾਂ ਦੀ ਪਾਲਸੀਆਂ ਸਰਮਾਏਦਾਰੀ ਲੋਕ ਪੱਖੀ ਹਨ, ਇਨ੍ਹਾਂ ਮਾਡ਼ੀਆਂ ਨੀਤੀਆਂ ਕਾਰਨ ਅੱਜ ਭਾਰਤੀ ਸੰਵਿਧਾਨ ਨੂੰ ਬਚਾਉਣ ਦੀ ਲੋਡ਼ ਹੈ ਜੋ ਸਿਰਫ ਭੈਣ ਮਾਇਆਵਤੀ ਦੀ ਅਗਵਾਈ ’ਚ ਹੀ ਵਚਾਇਆ ਜਾ ਸਕਦਾ ਹੈ। ਇਸ ਮੀਟਿੰਗ ’ਚ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਲੋਂਗੀਵਿੰਡ, ਜ਼ਿਲਾ ਇੰਚਾਰਜ ਸੇਵਕ ਸਿੰਘ ਮਾਣੂਕੇ, ਸਾਬਕਾ ਜ਼ਿਲਾ ਪ੍ਰਧਾਨ ਕੇਵਲ ਸਿੰਘ ਸੈਦੋਕੇ, ਹਲਕਾ ਵਿੱਤ ਸਕੱਤਰ ਰੂਡ਼ ਸਿੰਘ ਸਾਬਕਾ ਡੀ. ਐੱਸ. ਪੀ., ਜ਼ਿਲਾ ਯੂਥ ਪ੍ਰਧਾਨ ਗੁਰਚਰਨ ਸਿੰਘ ਧੂਡ਼ਕੋਟ, ਹਲਕਾ ਮੀਤ ਪ੍ਰਧਾਨ ਬਸੰਤ ਸਿੰਘ ਡਾਲਾ, ਜਨਰਲ ਸਕੱਤਰ ਭਰਪੂਰ ਸਿੰਘ ਖੋਟੇ, ਸਰਕਲ ਪ੍ਰਧਾਨ ਬਲਵੰਤ ਸਿੰਘ ਖੋਟੇ, ਗੁਰਜੰਟ ਸਿੰਘ ਸੈਦੋਕੇ, ਚਰਨ ਸਿੰਘ ਚੂਹਡ਼ਚੱਕ ਪੰਚ, ਸੁਖਮੰਦਰ ਸਿੰਘ ਰਾਮਾ, ਸੂਬੇਦਾਰ ਕੌਰ ਸਿੰਘ ਮਾਛੀਕੇ, ਕੈਪਟਨ ਅਮਰਜੀਤ ਸਿੰਘ ਕੋਕਰੀ ਕਲਾਂ, ਬਾਬੂ ਸਿੰਘ ਬੱਧਨੀ ਕਲਾਂ, ਗੁਰਪ੍ਰੀਤ ਸਿੰਘ ਗੋਪੀ ਜ਼ਿਲਾ ਜਨਰਲ ਸਕੱਤਰ, ਮਨਪ੍ਰੀਤ ਸਿੰਘ ਮਨੀ, ਲਾਭ ਸਿੰਘ ਅਤੇ ਬੂਟਾ ਸਿੰਘ ਹਾਜ਼ਰ ਸਨ।
