ਪੰਜਾਬ ਸਟੂਡੈਂਟਸ ਯੂਨੀਅਨ ਨੇ ਕੱਢੀ ਰੈਲੀ

Saturday, Feb 09, 2019 - 04:29 AM (IST)

ਪੰਜਾਬ ਸਟੂਡੈਂਟਸ ਯੂਨੀਅਨ ਨੇ ਕੱਢੀ ਰੈਲੀ
ਮੋਗਾ (ਗੋਪੀ ਰਾਊਕੇ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਡੀ. ਐੱਮ. ਕਾਲਜ ਮੋਗਾ ਵਿਖੇ ਰੈਲੀ ਕੀਤੀ ਗਈ।ਇਹ ਰੈਲੀ ਬੀਤੇ ਦਿਨ ਤੋਂ ਚੱਲਦੇ ਸੰਘਰਸ਼ ਦੀ ਅੰਸ਼ਿਕ ਜਿੱਤ ਸਬੰਧੀ ਸੀ। ਵਿਦਿਆਰਥੀਆਂ ਵਲੋਂ ਬੀਤੇ ਦਿਨ ਤੋਂ ਲੇਟ ਫੀਸ ’ਤੇ ਲੱਗ ਰਹੇ 500 ਰੁਪਏ ਜ਼ੁਰਮਾਨੇ ਦਾ ਅਤੇ ਪੋਸਟਮੈਟ੍ਰਿਕ ਸਕਾਲਰਸ਼ਿਪ ਅੰਡਰ ਆ ਰਹੇ ਐੱਸ. ਸੀ. ਵਿਦਿਆਰਥੀਆਂ ਦੀ ਲਈ ਜਾਂਦੀ ਫੀਸ ਦਾ ਵਿਰੋਧ ਚੱਲ ਰਿਹਾ ਸੀ।ਬੀਤੇ ਦਿਨ ਵਿਦਿਆਰਥੀਆਂ ਵਲੋਂ ਪੀ. ਐੱਸ. ਯੂ. ਦੀ ਅਗਵਾਈ ਹੇਠ ਮਾਰਚ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪ੍ਰਿੰਸੀਪਲ ਨੇ ਮੰਗ ਦੀ ਪੂਰਤੀ ਲਈ ਇਕ ਦਿਨ ਦਾ ਸਮਾਂ ਮੰਗਿਆ ਸੀ।ਅੱਜ ਪ੍ਰਿੰਸੀਪਲ ਨਾਲ ਪੰਜਾਬ ਸਟੂਡੈਂਟ ਯੂਨੀਅਨ ਦੇ ਨੁਮਾਇੰਦਿਆਂ ਅਤੇ ਵਿਦਿਆਰਥੀਆਂ ਨੇ ਗੱਲਬਾਤ ਕੀਤੀ। ਇਸ ਸਮੇਂ ਪ੍ਰਿੰਸੀਪਲ ਬਿਨਾਂ ਜ਼ੁਰਮਾਨਾ ਲਏ ਵਿਦਿਆਰਥੀਆਂ ਦੀ ਫੀਸ ਭਰਵਾਉਣ ਲਈ ਮੰਨੇ ਹਨ।ਉਨ੍ਹਾਂ ਸਾਰੇ ਵਿਦਿਆਰਥੀਆਂ ਤੋਂ ਜ਼ੁਰਮਾਨਾ ਨਾ ਲੈਣ ਅਤੇ ਜਿਹਡ਼ੇ ਵਿਦਿਆਰਥੀਆਂ ਤੋਂ ਜ਼ੁਰਮਾਨਾ ਲਿਆ ਉਨ੍ਹਾਂ ਨੂੰ ਵਾਪਸ ਕਰਨ ਦੀ ਮੰਗ ਨੂੰ ਮੰਨਿਆ ਹੈ। ਪੀ. ਐੱਸ. ਯੂ. ਇਸ ਜਿੱਤ ਨੂੰ ਅੰਸ਼ਿਕ ਜਿੱਤ ਮੰਨਦੀ ਹੈ ਕਿਉਂਕਿ ਵਿਦਿਆਰਥੀਆਂ ਵਲੋਂ ਪੋਸਟਮੈਟ੍ਰਿਕ ਸਕਾਲਰਸ਼ਿਪ ਅਧੀਨ ਆਉਂਦੇ ਐੱਸ. ਸੀ. ਵਿਦਿਆਰਥੀਆਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਜੇਕਰ ਵਿਦਿਆਰਥੀਆਂ ਦੇ ਫੀਸ ਨਾ ਭਰਨ ’ਤੇ ਯੂਨੀਵਰਸਿਟੀ ਤੋਂ ਰੋਲ ਨੰਬਰ ਰੋਕੇ ਗਏ ਤਾਂ ਉਹ ਖੁਦ ਜ਼ਿੰਮੇਵਾਰ ਹੋਣਗੇ।ਇਸ ਤੋਂ ਇਲਾਵਾ ਪੀ. ਐੱਸ. ਯੂ. ਦੇ ਨੁਮਾਇੰਦਿਆਂ ਨੇ ਕਾਲਜ ’ਚ ਕੂਡ਼ਾਦਾਨ ਲਾਉਣ ਅਤੇ ਲਡ਼ਕਿਆਂ ਦੇ ਬਾਥਰੂਮ ਦੀ ਸਫਾਈ ਦੀ ਵੀ ਮੰਗ ਰੱਖੀ, ਜਿਸ ’ਤੇ ਪ੍ਰਿੰਸੀਪਲ ਨੇ ਭਰੋਸਾ ਦਿਵਾਇਆ ਕਿ ਕੂਡ਼ੇਦਾਨਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਲਡ਼ਕਿਆਂ ਦੇ ਬਾਥਰੂਮ ਨਵੇਂ ਬਣਾਏ ਜਾਣਗੇ। ਪ੍ਰਿੰਸੀਪਲ ਨਾਲ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਦੀ ਜੇਤੂ ਰੈਲੀ ਕੀਤੀ ਗਈ ਅਤੇ ਸੰਘਰਸ਼ ਨੂੰ ਅੰਸ਼ਕ ਜਿੱਤ ਦਾ ਕਰਾਰ ਦਿੱਤਾ ਗਿਆ। ਇਸ ਮੌਕੇ ਕਾਲਜ ਕਮੇਟੀ ਪ੍ਰਧਾਨ ਡਿੰਪਲ ਰਾਣਾ ਅਤੇ ਸਕੱਤਰ ਅਰਸ਼ਦੀਪ ਕੌਰ ਬਿਲਾਸਪੁਰ ਨੇ ਸੰਬੋਧਨ ਕੀਤਾ।ਇਸ ਸਮੇਂ ਕਾਲਜ ਕਮੇਟੀ ਮੈਂਬਰ ਰਵੀ ਰੌਲੀ, ਸੁਖਵਿੰਦਰ ਕੌਰ ਡਰੋਲੀ ਤੋਂ ਇਲਾਵਾ ਅਜੇਪ੍ਰੀਤ, ਰਾਜਵਿੰਦਰ ਕੌਰ, ਪ੍ਰੇਰਨਾ, ਰਮਨ ਤੇ ਸਮੂਹ ਵਿਦਿਆਰਥੀ ਸ਼ਾਮਲ ਸਨ।ਪੰਜਾਬ ਮੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਕਿਰਨਦੀਪ ਕੌਰ ਵੀ ਹਾਜ਼ਰ ਸਨ।

Related News