ਯੂ.ਐੱਲ.ਓ. ਦੀ ਪੰਜਵੀਂ ਕਾਨਫਰੰਸ ਹੋਈ

Saturday, Feb 09, 2019 - 04:29 AM (IST)

ਯੂ.ਐੱਲ.ਓ. ਦੀ ਪੰਜਵੀਂ ਕਾਨਫਰੰਸ ਹੋਈ
ਮੋਗਾ (ਬਿੰਦਾ)-ਨਾਮਵਰ ਯੂਨੀਵਰਸਲ ਸਾਹਿਤ ਸੰਸਥਾ (ਯੂ.ਐੱਲ.ਓ.) ਪਿੰਡ ਕਡ਼ਿਆਲ ਦੀ ਪੰਜਵੀਂ ਕਾਨਫਰੰਸ ਬੀਤੇ ਦਿਨੀਂ ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਈ। ਇਸ ਮੌਕੇ ਮਿਸ ਮੁਸਕਾਨ ਪੁਰੀ ਨੇ ਚੇਅਰਪਰਸਨ ਵਜੋਂ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ। ਉਪਰੰਤ ਹਰਕੀਰਤ ਸਿੰਘ ਸੇਖੋਂ (ਡਾਇਰੈਕਟਰ ਬੋਰਡ ਆਫ ਇੰਗਲਿਸ਼) ਤੇ ਜਸਵੰਤ ਸਿੰਘ ਕਡ਼ਿਆਲ (ਡਾਇਰੈਕਟਰ ਬੋਰਡ ਆਫ ਪੰਜਾਬੀ) ਨੇ ਯੂ.ਐੱਲ.ਓ. ਦੀ ਰੂਪ-ਰੇਖਾ ’ਤੇ ਵਿਸਥਾਰ ਨਾਲ ਚਾਨਣਾ ਪਾਇਆ।ਇਸ ਸਮੇਂ ਮੋਟੀਵੇਸ਼ਨਲ ਸਪੀਕਰ ਆਫ ਇੰਡੀਆ ਮੁਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੇ ਕਵਿਤਾ, ਗਾਇਨ, ਗੀਤ ਤੇ ਪਬਲਿਕ ਸਪੀਕਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਸਮੇਂ ਗੁਰਪ੍ਰੀਤ ਸਿੰਘ ਨੇ ਕਵਿਤਾ ‘ਚ, ਗੁਰਲੀਨ ਕੌਰ ਨੇ ਪਬਲਿਕ ਸਪੀਕਿੰਗ ’ਚ ਤੇ ਕਰਨਵੀਰ ਸਿੰਘ ਨੇ ਗੀਤ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਜੱਜਮੈਂਟ ਦੀਆਂ ਭੂਮਿਕਾ ਸੁਪ੍ਰਿਆ ਭੰਡਾਰੀ ਤੇ ਮੁਨੀਸ਼ ਕੁਮਾਰ ਵੱਲੋਂ ਨਿਭਾਈ ਗਈ। ਇਸ ਸਮੇਂ ਗੁਰਪ੍ਰੀਤ ਸਿੰਘ ਧਰਮਕੋਟ ਨੇ ਆਪਣੀਆਂ ਗਜ਼ਲਾਂ ਰਾਹੀਂ ਰੰਗ ਬੰਨ੍ਹਿਆ। ਇਸ ਮੌਕੇ ਮੈਡਮ ਬੇਅੰਤ ਕੌਰ ਗਿੱਲ, ਮੈਡਮ ਰਾਜਰਾਣੀ, ਮੁਖਤਿਆਰ ਸਿੰਘ, ਗਗਨਦੀਪ ਸਿੰਘ, ਇਸ਼ੀਕਾ ਬਾਂਸਲ, ਗੁਰਦੇਵ ਸਿੰਘ ਬੀ.ਏ. ਸਾਬਕਾ ਸਰਪੰਚ, ਜਸਪ੍ਰੀਤ ਸਿੰਘ, ਗਗਨਦੀਪ ਸਿੰਘ, ਕੁਲਵੰਤ ਰਿੱਚੀ, ਅਨਮੋਲ ਵਿਰਕ, ਗੁਰਸ਼ਰਨ ਸਿੰਘ ਖਾਲਸਾ, ਭੁਪਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ।

Related News