ਹਲਕਾ ਧਰਮਕੋਟ ਨੂੰ ਮਾਡਲ ਡਿਗਰੀ ਕਾਲਜ ਮਿਲਣ ’ਤੇ ਪ੍ਰਧਾਨ ਮੰਤਰੀ ਦਾ ਕੀਤਾ ਧੰਨਵਾਦ : ਅਕਾਲੀ ਆਗੂ
Saturday, Feb 09, 2019 - 04:28 AM (IST)
ਮੋਗਾ (ਗਾਂਧੀ, ਸੰਜੀਵ)-ਦੇਸ਼ ’ਚ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਦੀ ਭਾਜਪਾ ਸਰਕਾਰ ਵਲੋਂ ਹਲਕਾ ਧਰਮਕੋਟ ਦੇ ਪਿੰਡ ਫਤਿਹਗਡ਼੍ਹ ਕੋਰੋਟਾਣਾ ਵਿਖੇ ਮਾਡਲ ਡਿਗਰੀ ਕਾਲਜ ਮਨਜ਼ੂਰ ਕਰ ਕੇ ਹਲਕੇ ਦੇ ਵਿਕਾਸ ’ਚ ਇਕ ਨਵਾਂ ਮੀਲ ਪੱਥਰ ਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਪਿਛਲੀ ਸਰਕਾਰ ਵਲੋਂ ਜਥੇਦਾਰ ਤੋਤਾ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਪਹਿਲਾਂ ਵੀ ਕੇਂਦਰ ਦੀ ਸਰਕਾਰ ਤੋਂ ਹਲਕੇ ’ਚ ਪ੍ਰਧਾਨ ਮੰਤਰੀ ਯੋਜਨਾ ਅਧੀਨ ਚਾਰ ਸਡ਼ਕਾਂ ਦੀ ਉਸਾਰੀ ਕਰਵਾ ਕੇ ਹਲਕੇ ਦਾ ਬੇਹੱਦ ਵਿਕਾਸ ਕਰਵਾਇਆ ਹੈ। ਪਿਛਲੇ ਦਿਨੀਂ ਮੋਗਾ-ਕੋਟ ਈਸੇ ਖਾਂ-ਮਖੂ ਰੋਡ ਨੂੰ 31 ਫੁੱਟ ਚੌਡ਼ਾ ਕਰਨ ਦੀ ਮਨਜ਼ੂਰੀ ਕੇਂਦਰੀ ਸਡ਼ਕ ਮੰਤਰੀ ਗਡਕਰੀ ਸਾਹਿਰ ਤੋਂ ਜਥੇਦਾਰ ਸਾਹਿਬ ਪਾਸ ਕਰਵਾ ਕੇ ਲਿਆਏ ਹਨ, ਜਿਨ੍ਹਾਂ ਦੇ ਟੈਂਡਰ ਵੀ ਲੱਗ ਚੁੱਕੇ ਹਨ। ਹੁਣ ਕੇਂਦਰ ਸਰਕਾਰ ਵਲੋਂ ਫਤਿਹਗਡ਼੍ਹ ਕੋਰੋਟਾਣਾ ’ਚ ਸਥਾਪਤ ਕੀਤੇ ਜਾ ਰਹੇ ਮਾਡਲ ਡਿਗਰੀ ਕਾਲਜ ਦਾ ਉਪਰਾਲਾ ਸ਼ਲਾਘਾਯੋਗ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਗਗਡ਼ਾ ਗੁਰਮੀਤ ਸਿੰਘ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਨੇ ਸਮੂਹ ਅਕਾਲੀ ਆਗੂਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਤੋਤਾ ਸਿੰਘ ਦਾ ਧੰਨਵਾਦ ਵੀ ਕੀਤਾ।
