ਨਿਊ ਢੰਡਾਲ ਨਹਿਰ ਵਿੱਚੋ ਮੋਗੇ ਦੀ ਆਉਟ ਲੈੱਟ ਮਸ਼ੀਨ ਚੋਰੀ
Tuesday, Feb 06, 2018 - 11:12 PM (IST)
ਸਰਦੂਲਗੜ੍ਹ (ਚੋਪੜਾ) - ਪਿੰਡ ਨਾਹਰਾਂ ਅਤੇ ਸੰਘਾ ਦੇ ਵਿਚਕਾਰ ਨਿਊ ਢੰਡਾਲ ਨਹਿਰ 'ਤੇ ਬਣੇ ਪੁੱਲ ਕੋਲੋਂ ਅਣਪਛਾਤੇ ਵਿਅਕਤੀਆਂ ਨੇ ਨਹਿਰ 'ਚ ਲੱਗੇ ਮੋਗੇ ਦੀ ਆਉਟ ਲੈੱਟ ਮਸ਼ੀਨ ਪੁੱਟ ਕੇ ਚੋਰੀ ਕਰ ਲੈਣ ਦੀ ਖਬਰ ਹੈ। ਇਸ ਸਬੰਧੀ ਪਿੰਡ ਸੰਘਾ ਵਾਸੀ ਕੁਲਵੰਤ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ, ਤਰਸੇਮ ਕੁਮਾਰ, ਸਾਬਕਾ ਸਰਪੰਚ ਵਿਰਸਾ ਸਿੰਘ ਅਤੇ ਕ੍ਰਿਪਾਲ ਸਿੰਘ ਨੇ ਦੱਸਿਆ ਕਿ ਨਿਊ ਢੰਡਾਲ ਦੀ ਬੁਰਜੀ ਨੰਬਰ 36695 ਕੋਲੋਂ ਅਣ-ਪਛਾਤੇ ਵਿਅਕਤੀ ਮੋਗੇ 'ਚ ਲੱਗੀ ਆਊਟ ਲੈਟ ਮਸ਼ੀਨ ਪੁੱਟ ਚੋਰੀ ਕਰਕੇ ਲੈ ਗਏ। ਜਿਸ ਕਰਕੇ ਨਹਿਰ ਦਾ ਸਾਰਾ ਪਾਣੀ ਇਸੇ ਮੇਗੇ 'ਚੋਂ ਹੀ ਵੱਗ ਰਿਹਾ ਹੈ ਅਤੇ ਸੰਘਾ, ਲੋਹਾਰਖੇੜਾ, ਰਾਜਰਾਣਾ ਅਤੇ ਕਰੰਡੀ ਦੇ ਪਿੰਡ ਵਾਸੀ ਪੀਣ ਵਾਲੇ ਪਾਣੀ ਨੂੰ ਵੀ ਤਰਸ ਗਏ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਧਰਤੀ ਹੇਠਲਾਂ ਪਾਣੀ ਤੇਜ਼ਾਬੀ ਅਤੇ ਖਾਰਾ ਹੋਣ ਕਰਕੇ ਫਸਲਾਂ ਅਤੇ ਪੀਣ ਦੇ ਕਾਬਲ ਨਹੀ ਹੈ, ਜਿਸ ਕਰਕੇ ਸਾਡੀਆਂ ਫਸਲਾ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਪੁਟਿਆ ਮੋਗਾ ਜਲਦੀ ਤੋਂ ਜਲਦੀ ਲਗਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸ਼ਰਾਰਤੀ ਅਨਸਰਾ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਬਾਰੇ ਨਹਿਰੀ ਵਿਭਾਗ ਦੇ ਜੇ. ਈ. ਪ੍ਰਵੀਨ ਕੁਮਾਰ ਨੇ ਕਿਹਾ ਕਿ ਚੋਰੀ ਹੋਈ ਆਉਟ ਲੈੱਟ ਮਸੀਨ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਨਹਿਰ ਦੀ ਬੰਦੀ ਚੱਲ ਰਹੀ ਹੈ ਅਤੇ ਨਹਿਰ 'ਚ ਪਾਣੀ ਆਉਣ ਤੋਂ ਪਹਿਲਾ-2 ਨਵੀਂ ਮਸੀਨ ਫਿੱਟ ਕਰ ਦਿੱਤੀ ਜਾਵੇਗੀ।
